ਮੁੱਖ ਮੰਤਰੀ ਨੇ ਜੇ. ਕੇ. ਗਰੁੱਪ ਨੂੰ 17 ਏਕੜ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ

Wednesday, Aug 04, 2021 - 10:59 PM (IST)

ਚੰਡੀਗੜ੍ਹ(ਅਸ਼ਵਨੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਲੁਧਿਆਣਾ ਵਿਚਲੀ ਹਾਈਟੈੱਕ ਵੈਲੀ ਵਿਖੇ 40 ਕਰੋੜ ਦੀ ਕੀਮਤ ਵਾਲੀ 17 ਏਕੜ ਜ਼ਮੀਨ ਦਾ ਅਲਾਟਮੈਂਟ ਪੱਤਰ ਜੇ. ਕੇ. ਗਰੁੱਪ ਨੂੰ ਸੌਂਪਿਆ। ਮੁੱਖ ਮੰਤਰੀ ਨੇ ਸੂਬੇ ਵਿਚ ਜੇ. ਕੇ. ਗਰੁੱਪ ਵੱਲੋਂ 150 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੀ ਇਕਾਈ ਸਥਾਪਿਤ ਕਰਨ ਦੀ ਯੋਜਨਾ ਦਾ ਸਵਾਗਤ ਕੀਤਾ ਹੈ। ਗਰੁੱਪ ਵੱਲੋਂ ਸਾਈਕਲ ਵੈਲੀ ਵਿਖੇ ਕੋਰੂਗੇਟਿਡ ਪੈਕੇਜਿੰਗ ਕਾਗਜ ਉਤਪਾਦਨ ਇਕਾਈ ਸਥਾਪਿਤ ਕੀਤੇ ਜਾਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ- ਪਿੰਡ ‘ਹਥਨ’ ਦੇ ਨੌਜਵਾਨ ਨੇ ਕਥਿਤ ਪ੍ਰੇਮਿਕਾ ਦੇ ਘਰ ਕੀਤੀ ਖੁਦਕੁਸ਼ੀ
ਇਹ ਪੰਜਾਬ ਵਿੱਚ 15 ਦਿਨਾਂ ਦੌਰਾਨ ਵੱਡੀ ਪੱਧਰ ਦੀ ਨਿਵੇਸ਼ ਯੋਜਨਾ ਵਾਲਾ ਦੂਜਾ ਵੱਡਾ ਗਰੁੱਪ ਹੈ। ਹਾਲ ਹੀ ਵਿਚ ਆਦਿੱਤਿਆ ਬਿਰਲਾ ਗਰੁੱਪ ਨੇ ਸੂਬੇ ਵਿਚ ਜ਼ਮੀਨ ਖਰੀਦੀ ਅਤੇ 1500 ਕਰੋੜ ਰੁਪਏ ਦੇ ਨਿਵੇਸ਼ ਵਾਲੇ ਦੋ ਪ੍ਰਾਜੈਕਟਾਂ ਨੂੰ ਅੰਤਿਮ ਰੂਪ ਦਿੱਤਾ। ਇਨਵੈਸਟ ਪੰਜਾਬ ਵੱਲੋਂ ਬੀਤੇ ਚਾਰ ਸਾਲ ਦੌਰਾਨ 2900 ਤੋਂ ਜ਼ਿਆਦਾ ਪ੍ਰਾਜੈਕਟ ਤਜਵੀਜ਼ਾਂ ਰਾਹੀਂ 91000 ਕਰੋੜ ਰੁਪਏ ਦੇ ਨਿਵੇਸ਼ ਲਿਆਉਣ ਵਿਚ ਮਦਦ ਕੀਤੀ ਗਈ ਹੈ ਅਤੇ ਇਨ੍ਹਾਂ ਵਿਚੋਂ 50 ਫੀਸਦੀ ਵਿੱਚ ਵਪਾਰਕ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ- ਅਸ਼ਵਨੀ ਸੇਖੜੀ ਬਣੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਵੇਂ ਚੇਅਰਮੈਨ

ਮੁੱਖ ਮੰਤਰੀ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਸੂਬੇ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਵੀ ਵੱਡੀ ਪੱਧਰ ’ਤੇ ਨਿਵੇਸ਼ ਹੋਇਆ। ਇਸ ਮੌਕੇ ਹਰਸ਼ ਪਤੀ ਸਿੰਘਾਨੀਆ ਦੇ ਪੁੱਤਰ ਅਤੇ ਜੇ.ਕੇ. ਗਰੁੱਪ ਦੇ ਡੇਅਰੀ ਤੇ ਫੂਡ ਬਿਜ਼ਨੈੱਸ ਦੇ ਮੁਖੀ ਚੈਤੰਨਿਆ ਹਰੀ ਸਿੰਘਾਨੀਆ ਨੇ ਵੀ ਵਫ਼ਦ ਵਿਚ ਸ਼ਮੂਲੀਅਤ ਕੀਤੀ।


Bharat Thapa

Content Editor

Related News