ਜਨਮ ''ਚ ਹੈ ਭਾਵੇਂ ਦੋ ਮਿੰਟ ਦਾ ਫਰਕ ਪਰ ਦੇਸ਼ ਦੀ ਸੇਵਾ ਲਈ ਜਜ਼ਬਾ ਹੈ ਬਰਾਬਰ (ਤਸਵੀਰਾਂ)
Sunday, Jun 09, 2019 - 06:00 PM (IST)
ਜਲੰਧਰ— ਜਨਮ 'ਚ ਸਿਰਫ 2 ਮਿੰਟ ਦਾ ਫਰਕ ਹੈ ਪਰ ਫੌਜ ਦਾ ਅਧਿਕਾਰੀ ਬਣ ਦੇਸ਼ ਸੇਵਾ ਕਰਨ ਦਾ ਜ਼ਜਬਾ ਇਕ ਬਰਾਬਰ ਹੈ। ਜਲੰਧਰ 'ਚ ਰਹਿ ਰਹੇ ਪਾਠਕ ਪਰਿਵਾਰ ਦੇ ਜੁੜਵਾਂ ਬੇਟਿਆਂ ਅਭਿਨਵ ਅਤੇ ਪਰਿਨਵ ਨੇ ਫੌਜ ਦੀ ਟੈਕਨੀਕਲ ਐਂਟਰੀ ਦੇ ਇਕ ਹੀ ਕੋਰਸ ਤੋਂ ਪਾਸਆਊਟ ਹੋ ਕੇ ਨਵਾਂ ਇਤਿਹਾਸ ਰਚਿਆ ਹੈ। ਦੋਵੇਂ ਸ਼ਨੀਵਾਰ ਨੂੰ ਇੰਡੀਅਨ ਮਿਲਟਰੀ ਐਕਡਮੀ ਦੇਹਰਾਦੂਨ 'ਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਫੌਜ ਅਧਿਕਾਰੀ ਬਣ ਗਏ ਹਨ। ਜਲੰਧਰ ਦੇ ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ 'ਚ ਬੀ-ਟੈੱਕ ਕਰਨ ਵਾਲੇ ਅਭਿਨਵ ਆਰਮੀ ਏਅਰ ਡਿਫੈਂਸ ਅਤੇ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ 'ਚ ਬੀ-ਟੈੱਕ ਕਰਨ ਵਾਲੇ ਪਰਿਨਵ ਆਰਮੀ ਐਵੀਏਸ਼ਨ 'ਚ ਆਪਣੀਆਂ ਸੇਵਾਵਾਂ ਦੇਣਗੇ। ਉਹ ਪਾਸਿੰਗ ਆਊਟ ਪਰੇਡ ਤੋਂ ਬਾਅਦ 20 ਦਿਨ ਦੀ ਛੁੱਟੀ ਜਲੰਧਰ 'ਚ ਬਿਤਾਉਣ ਤੋਂ ਬਾਅਦ 1 ਜੁਲਾਈ ਤੋਂ ਸਬੰਧਤ ਯੂਨੀਟਸ 'ਚ ਰਿਪੋਰਟ ਕਰਨਗੇ। ਅਭਿਨਵ ਵੱਡਾ ਹੈ ਅਤੇ ਪਰਿਨਵ ਉਸ ਤੋਂ 2 ਮਿੰਟ ਛੋਟਾ ਹੈ।
ਪਰਿਵਾਰ 'ਚ ਕੋਈ ਵੀ ਨਹੀਂ ਹੈ ਫੌਜ 'ਚ ਦੋਹਾਂ ਦਾ ਸੁਪਨਾ ਸੀ
ਅਭਿਨਵ ਨੇ ਦੱਸਿਆ ਕਿ ਉਸ ਦੇ ਪੂਰੇ ਪਰਿਵਾਰ 'ਚੋਂ ਫੌਜ 'ਚ ਕੋਈ ਵੀ ਨਹੀਂ ਹੈ ਪਰ ਉਸ ਨੂੰ ਅਤੇ ਉਸ ਦੇ ਭਰਾ ਨੂੰ ਬਚਪਨ ਤੋਂ ਹੀ ਫੌਜ 'ਚ ਫੌਜੀ ਅਧਿਕਾਰੀ ਬਣਨ ਦਾ ਸ਼ੌਕ ਸੀ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਐੱਨ. ਡੀ. ਏ. ਦੀ ਲਿਖਤੀ ਪ੍ਰੀਖਿਆ ਪਾਸ ਕਰ ਚੁੱਕਿਆ ਸੀ ਪਰ ਇੰਟਰਵਿਊ 'ਚ ਸਫਲ ਨਹੀਂ ਹੋ ਸਕਿਆ ਸੀ। ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬੀ-ਟੈੱਕ ਦੇ ਚੌਥੇ ਸਾਲ 'ਚ ਹੀ ਫੌਜ 'ਚ ਭਰਤੀ ਹੋ ਗਈ ਸੀ। ਉਸ ਨੇ ਜੂਨ 2018 'ਚ ਬੀ-ਟੈੱਕ ਪਾਸ ਕੀਤੀ ਅਤੇ ਜੁਲਾਈ 2018 'ਚ ਹੀ ਉਸ ਨੇ ਆਈ. ਐੱਮ. ਏ. ਕੋਰਸ ਦੇਹਰਾਦੂਨ 'ਚ ਸ਼ੁਰੂ ਹੋ ਗਿਆ।
ਜਲੰਧਰ ਪਹੁੰਚ ਕੇ ਦਾਦੀ ਦਾ ਆਸ਼ਿਰਵਾਦ ਲੈਣ ਨੂੰ ਹੀ ਉਤਸ਼ਾਹਤ
ਪਾਸਿੰਗ ਆਊਟ ਪਰੇਡ ਤੋਂ ਬਾਅਦ ਜਲੰਧਰ ਵਾਪਸ ਆ ਰਹੇ ਅਭਿਨਵ ਨੇ ਦੱਸਿਆ ਕਿ ਉਸ ਦੇ ਪਿਤਾ ਅਸ਼ੋਕ ਪਾਠਕ ਅਤੇ ਮਾਤਾ ਮੰਜੂ ਪਾਠਕ ਮੂਲ ਰੂਪ ਨਾਲ ਅੰਮ੍ਰਿਤਸਰ ਦੇ ਹੀ ਵਾਸੀ ਹਨ ਪਰ ਇਨ੍ਹੀਂ ਦਿਨੀਂ ਜਲੰਧਰ 'ਚ ਰਹਿ ਰਹੇ ਹਨ। ਉਸ ਦੇ ਪਿਤਾ ਟਰਾਂਸਪੋਰਟ ਕੰਪਨੀ 'ਚ ਤਾਇਨਾਤ ਹਨ। ਉਸ ਨੇ ਕਿਹਾ ਕਿ ਪਾਸਿੰਗ ਆਊਟ ਪਰੇਡ ਦੇ ਉਸ ਦਾ ਪੂਰਾ ਪਰਿਵਾਰ ਮੌਕੇ 'ਤੇ ਮੌਜੂਦ ਸੀ। ਉਹ ਬੇਸਬਰੀ ਨਾਲ ਜਲੰਧਰ ਪਹੁੰਚ ਕੇ ਆਪਣੀ ਦਾਦੀ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਨ੍ਹਾਂ ਦਾ ਆਸ਼ਿਰਵਾਦ ਲੈਣਾ ਚਾਹੁੰਦਾ ਹੈ।