ਵਿੱਕੀ ਮਿੱਡੂਖੇੜਾ ਕਤਲ ਕਾਂਡ : ਬਦਲੇ ਦੇ ਐਲਾਨ ਤੋਂ ਬਾਅਦ ਐਕਸ਼ਨ ’ਚ ਸਾਈਬਰ ਸੈੱਲ

08/11/2021 6:39:00 PM

ਮੋਹਾਲੀ (ਪਰਦੀਪ) : ਲੰਘੇ ਸ਼ਨੀਵਾਰ ਯੂਥ ਅਕਾਲੀ ਨੇਤਾ ਬਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਦਿਨ-ਦਿਹਾੜੇ ਅਣਪਛਾਤੇ ਨਾਕਾਬਪੋਸ਼ਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਗਿਆ, ਜਿਸ ਨਾਲ ਸੈਕਟਰ-71 ਇਲਾਕੇ ਸਮੇਤ ਪੂਰੇ ਮੋਹਾਲੀ ਵਿਚ ਦਹਿਸ਼ਤ ਪੈਦਾ ਹੋ ਗਈ ਅਤੇ ਬਾਅਦ ਦੁਪਹਿਰ ਹੀ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗਸਟਰ ਗਰੁੱਪ ਵੱਲੋਂ ਲਏ ਜਾਣ ਸਬੰਧੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਅਹਿਮ ਵਿਸ਼ਾ ਬਣ ਗਿਆ ਅਤੇ ਵਿੱਕੀ ਮਿੱਡੂਖੇੜਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਹੋਰ ਅੱਪਡੇਟ ਹੋਈ, ਜਿਸ ਵਿਚ ਬਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਆਖੀ ਗਈ। ਬੇਸ਼ੱਕ ਇਸ ਗੈਂਗਸਟਰ ਗਰੁੱਪ ਵੱਲੋਂ ਵਿੱਕੀ ਮਿੱਡੂਖੇੜਾ ਦੇ ਉਨ੍ਹਾਂ ਦੇ ਕੰਮਕਾਰ ਨਾਲ ਕੋਈ ਵੀ ਸਬੰਧ ਨਾ ਹੋਣ ਦੀ ਗੱਲ ਵੀ ਆਖੀ ਗਈ ਹੈ ਪਰ ਇਸ ਸਭ ਵਰਤਾਰੇ ਅਤੇ ਕਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲੈਣ ਅਤੇ ਬਦਲੇ ਦੀਆਂ ਪੋਸਟਾਂ ਅੱਪਡੇਟ ਹੋਣ ਨੇ ਸਮਾਜਿਕ ਚਿੰਤਕਾਂ ਦੇ ਦਿਲਾਂ ਵਿਚ ਚਿੰਤਾ ਦਾ ਮਾਹੌਲ ਸਿਰਜ ਦਿੱਤਾ ਹੈ।

ਇਹ ਵੀ ਪੜ੍ਹੋ : ਨੂਰਮਹਿਲ ਕਤਲ ਕਾਂਡ ਦਾ ਸੱਚ ਆਇਆ ਸਾਹਮਣੇ, ਇਸ ਲਈ ਪਹਿਲਾਂ ਸੱਸ, ਫਿਰ ਪਤਨੀ ਤੇ ਫਿਰ ਨੌਜਵਾਨ ਨੂੰ ਮਾਰੀ ਗੋਲ਼ੀ

ਮੋਹਾਲੀ ਦੇ ਬਾਸ਼ਿੰਦੇ ਇਸ ਕਾਰਨ ਚਿੰਤਾ ਵਿਚ ਹਨ ਕਿ ਆਖ਼ਿਰ ਕਦੋਂ ਇਹ ਸਿਲਸਿਲਾ ਰੁਕੇਗਾ, ਬੇਸ਼ੱਕ ਇਸ ਗੈਂਗਵਾਰ ਕਾਰਨ ਮੋਹਾਲੀ ਪੁਲਸ ਦੀਆਂ ਟੀਮਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਇਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਰੱਖਣ ਵਾਲੇ ਲੋਕਾਂ ਦੀ ਛਾਣਬੀਣ ਕਰਨ ਵਿਚ ਲੱਗੀਆਂ ਹੋਈਆਂ ਹਨ। ਸੋਸ਼ਲ ਸਾਈਟਾਂ ’ਤੇ ਪੁਲਸ ਦੇ ਸਾਈਬਰ ਵਿੰਗ ਵੱਲੋਂ ਗੈਂਗਸਟਰਾਂ ਅਤੇ ਇਨ੍ਹਾਂ ਦੀਆਂ ਸਾਈਟਾਂ ’ਤੇ ਨਿਗ੍ਹਾ ਰੱਖਣ ਵਾਲੇ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਵੀ ਨਿਗ੍ਹਾ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਪੰਜਾਬ ’ਚ ਵਧਿਆ ਗੈਂਗਵਾਰ ਦਾ ਖ਼ਤਰਾ, ਗੈਂਗਸਟਰ ਗੋਲਡੀ ਬਰਾੜ ਨੇ ਦਿੱਤੀ ਚਿਤਾਵਨੀ

ਗੈਂਗਸਟਰਾਂ ਨੂੰ ਪਨਾਹ ਦੇਣ ਵਾਲਿਆਂ ਵਿਰੁੱਧ ਵੀ ਪੁਲਸ ਕੱਸੇਗੀ ਸ਼ਿਕੰਜਾ
ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕੇ ’ਚੋਂ ਮੋਹਾਲੀ ਵਿਚ ਕੰਮਕਾਰ ਦੀ ਭਾਲ ਅਤੇ ਉੱਚ ਸਿੱਖਿਆ ਹਾਸਲ ਕਰਨ ਲਈ ਨੌਜਵਾਨ ਤਬਕਾ ਵੱਡੀ ਗਿਣਤੀ ਵਿਚ ਪੀ. ਜੀ. ਵਿਚ ਆਪਣਾ ਰੈਣ-ਬਸੇਰਾ ਕਰ ਰਿਹਾ ਹੈ ਅਤੇ ਪੇਇੰਗ ਗੈਸਟ ਦੇ ਤੌਰ ’ਤੇ ਰਹਿੰਦਿਆਂ ਬਹੁਤੀ ਵਾਰ ਇਨ੍ਹਾਂ ਨੌਜਵਾਨਾਂ ਕੋਲ ਕਿਹੜੇ-ਕਿਹੜੇ ਲੋਕ ਅਤੇ ਕਿੱਥੋਂ-ਕਿੱਥੋਂ ਆ ਕੇ ਰਹਿੰਦੇ ਹਨ, ਇਹ ਬਹੁਤੀ ਵਾਰ ਮਕਾਨ ਮਾਲਕਾਂ ਨੂੰ ਵੀ ਪਤਾ ਨਹੀਂ ਹੁੰਦਾ ਜਾਂ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਸਮਝੀ ਜਾਂਦੀ।

ਇਹ ਵੀ ਪੜ੍ਹੋ : ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਨਵਾਂ ਮੋੜ, ਹੁਣ ਵਿਨੇ ਦਿਓੜਾ ਨੇ ਪਾਈ ਫੇਸਬੁੱਕ ’ਤੇ ਇਹ ਪੋਸਟ

ਪੇਇੰਗ ਗੈਸਟ ਦੇ ਤੌਰ ’ਤੇ ਰਹਿੰਦਿਆਂ ਮੋਹਾਲੀ ਵਿਚ ਅਜੇ ਵੀ ਬਹੁਤ ਸਾਰੇ ਅਜਿਹੇ ਮਕਾਨ ਮਾਲਕ ਹਨ, ਜਿਨ੍ਹਾਂ ਨੇ ਆਪਣੇ ਪੀ. ਜੀ. ਸਬੰਧੀ ਪੂਰੀ ਜਾਣਕਾਰੀ ਸਬੰਧਤ ਥਾਣੇ ਵਿਚ ਅਜੇ ਤਕ ਨਹੀਂ ਪਹੁੰਚਾਈ। ਕੋਈ ਅਜਿਹੀ ਵੱਡੀ ਘਟਨਾ ਵਾਪਰਦੀ ਹੈ ਤਾਂ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਇਹ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਕਿ ਹੁਣ ਪੀ. ਜੀ. ਰਹਿੰਦੇ ਸਾਰਿਆਂ ਸਬੰਧੀ ਪੂਰੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਅਤੇ ਸਾਰੇ ਮਕਾਨ ਮਾਲਕਾਂ ਲਈ ਇਹ ਜ਼ਰੂਰੀ ਕਰ ਦਿੱਤਾ ਜਾਵੇਗਾ ਕਿ ਉਹ ਹਰ ਹੀਲੇ ਸਬੰਧਤ ਥਾਣੇ ਕੋਲ ਪੀ. ਜੀ. ਰਹਿੰਦੇ ਲੋਕਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ। ਉੱਥੇ ਹੀ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਿਆਂ ਵਿਰੁੱਧ ਵੀ ਪੁਲਸ ਸ਼ਿਕੰਜਾ ਕੱਸਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿੱਕੀ ਦੇ ਕਤਲ ਤੋਂ ਇਕ ਦਿਨ ਪਹਿਲਾਂ ਪੰਚਕੂਲਾ ਜ਼ਿਲੇ ਦੀ ਪੁਲਸ ਨੇ ਬੰਬੀਹਾ ਗਿਰੋਹ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ, ਜੋ ਕਥਿਤ ਤੌਰ ’ਤੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਸਨ।

ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ

ਨੋਟ : ਕੀ ਪੰਜਾਬ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ।


Gurminder Singh

Content Editor

Related News