ਕੁਲਭੂਸ਼ਣ ਜਾਧਵ ਮਾਮਲੇ ''ਤੇ ICJਅੱਜ ਸੁਣਾਵੇਗਾ ਫੈਸਲਾ (ਪੜ੍ਹੋ 17 ਜੁਲਾਈ ਦੀਆਂ ਖਾਸ ਖਬਰਾਂ)

07/17/2019 2:17:09 AM

ਜਲੰਧਰ — ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ.ਸੀ.ਜੇ) ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ 'ਚ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਵੇਗੀ। ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵਲੋਂ ਜਾਧਵ ਨੂੰ 'ਦਬਾਅ ਵਾਲੇ ਕਬੂਲਨਾਮੇ' ਦੇ ਆਧਾਰ 'ਤੇ ਮੌਤ ਦੀ ਸਜਾ ਸੁਣਾਉਣ ਨੂੰ ਭਾਰਤ ਨੇ ਆਈ.ਸੀ.ਜੇ. 'ਚ ਚੁਣੌਤੀ ਦਿੱਤੀ ਹੈ।
PunjabKesari
ਬਾਗੀ ਵਿਧਾਇਕਾਂ 'ਤੇ ਅੱਜ ਆਵੇਗਾ ਫੈਸਲਾ
ਕਰਨਾਟਕ ਵਿਧਾਨਸਭਾ ਪ੍ਰਧਾਨ ਨੂੰ ਕਾਂਗਰਸ-ਜਦ (ਐਸ) ਦੇ 15 ਬਾਗੀ ਵਿਧਾਇਕਾਂ ਦੇ ਅਸਤੀਫੇ ਸਵੀਕਾਰ ਕਰਨ ਦਾ ਹੁਕਮ ਦੇਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਹਾਈਕੋਰਟ ਅੱਜ ਆਪਣਾ ਅਹਿਮ ਫੈਸਲਾ ਸੁਣਾਏਗੀ। ਇਸ ਫੈਸਲੇ ਤੋਂ ਕਰਨਾਟਕ 'ਚ 14 ਮਹੀਨੇ ਪੁਰਾਣੀ ਕੁਮਾਰਸਵਾਮੀ ਸਰਕਾਰ ਦੀ ਕਿਸਮਤ ਤੈਅ ਹੋ ਸਕਦੀ ਹੈ।
PunjabKesari
ਅੱਜ ਮਿਲੇਗੀ ਸੁਪਰੀਮ ਕੋਰਟ ਨੂੰ ਰਈ ਬਿੰਲਡਿੰਗ
ਸੁਪਰੀਮ ਕੋਰਟ ਨੂੰ ਇਕ ਹੋਰ ਨਵੀਂ ਬਿਲਡਿੰਗ ਅੱਜ ਮਿਲ ਜਾਵੇਗੀ। ਅੱਜ ਸ਼ਾਮ ਰਾਸ਼ਟਰਪਤੀ ਇਸ ਨਵੇਂ ਭਵਨ ਦਾ ਉਦਾਘਟਨ ਕਰੇਗੀ। 12.19 ਏਕੜ 'ਚ ਲਗਭਗ 885 ਕਰੋੜ ਰੁਪਏ ਦੀ ਲਾਗਤ ਤੋਂ ਬਣੀ ਇਸ ਬਿਲਡਿੰਗ 'ਚ 15 ਲੱਖ 40 ਹਜ਼ਾਰ ਵਰਗ ਫਿੱਟ ਜਗ੍ਹਾ ਉਪਲੱਬਧ ਹੋਵੇਗੀ। ਸੁਪਰੀਮ ਕੋਰਟ ਦੋ ਕੋਲ ਸੜਕ ਦੇ ਦੂਜੇ ਪਾਸੇ ਪ੍ਰਗਤੀ ਮੈਦਾਨ ਦੇ ਨਾਲ ਸੁਪਰੀਮ ਕੋਰਟ ਦੀ ਨਵੀਂ ਬਿਲਡਿੰਗ ਬਣਾਈ ਗਈ ਹੈ।
PunjabKesari
ਕੋਲਕਾਤਾ ਹਾਈਕੋਰਟ ਰਾਜੀਵ ਕੁਮਾਰ ਦੀ ਪਟੀਸ਼ਨ 'ਤੇ ਅੱਜ ਕਰੇਗਾ ਸੁਣਵਾਈ
ਕੋਲਕਾਤਾ ਹਾਈਕੋਰਟ ਸਾਬਤਾ ਪੁਲਸ ਕਮਿਸ਼ਨ ਰਾਜੀਵ ਕੁਮਾਰ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗੀ। ਹਾਈਕੋਰਟ ਉਸ ਪਟੀਸ਼ਨ 'ਤੇ ਸੁਣਵਾਈ ਕਰੇਗੀ। ਜਿਸ 'ਚ ਰਾਜੀਵ ਕੁਮਾਰ ਨੇ ਗ੍ਰਿਫਤਾਰੀ ਤੋਂ ਰਾਹਤ ਦਿਲਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਬਹੁਚਰਚਿਤ ਸ਼ਾਰਦਾ ਚਿਟਫੰਡ ਘੋਟਾਲਾ ਮਾਮਲੇ 'ਚ ਰਾਜੀਵ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari


satpal klair

Content Editor

Related News