DC ਸਣੇ 10 IAS ਤੇ 3 PCS ਅਧਿਕਾਰੀਆਂ ਦਾ ਤਬਾਦਲਾ
Saturday, Feb 01, 2020 - 08:20 PM (IST)
ਚੰਡੀਗੜ੍ਹ,(ਭੁੱਲਰ)-ਪੰਜਾਬ ਸਰਕਾਰ ਵਲੋਂ ਅੱਜ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਸਮੇਤ 10 ਆਈ. ਏ. ਐੱਸ. ਤੇ 3 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਉਨ੍ਹਾਂ 'ਚ ਪਿਛਲੇ ਦਿਨ ਪਦਉਨਤ ਹੋਏ ਅਧਿਕਾਰੀਆਂ ਦੀ ਨਵੀ ਤਾਇਨਾਤੀ ਵੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਦ, ਜਿਨ੍ਹਾਂ ਦੀ ਪਿਛਲੇ ਦਿਨੀਂ ਤਰੱਕੀ ਹੋਈ ਹੈ, ਨੂੰ ਬਦਲ ਕੇ ਸਕੱਤਰ ਸਹਿਕਾਰਤਾ ਵਿਭਾਗ, ਪੰਜਾਬ ਲਾਇਆ ਗਿਆ ਹੈ।
ਆਈ. ਏ. ਐੱਸ. ਅਧਿਕਾਰੀਆਂ 'ਚ ਅਲੋਕ ਸ਼ੇਖਰ ਨੂੰ ਪ੍ਰਮੁੱਖ ਸਕੱਤਰ ਜਨਰਲ ਪ੍ਰਸ਼ਾਸਨ, ਤਾਲਮੇਲ ਤੇ ਸਾਇੰਸ ਤਕਨੀਕ ਅਤੇ ਵਾਤਾਵਰਨ ਵਿਭਾਗ ਦਾ ਅਡੀਸ਼ਨਲ ਪ੍ਰਮੁੱਖ ਸਕੱਤਰ, ਨੀਲਕੰਠ ਅਬਹਦ ਨੂੰ ਸਕੱਤਰ ਪਰਸੋਨਲ ਤੇ ਐੱਮ. ਡੀ. ਪੰਜਾਬ ਸਟੇਟ ਵੇਅਰ ਹਾਊਸ ਤੇ ਕਨਵੇਅਰ ਦਾ ਅਡੀਸ਼ਨਲ ਚਾਰਜ, ਮਨਸਵੀ ਕੁਮਾਰ ਨੂੰ ਸਕੱਤਰ ਮਾਲ ਤੇ ਪੁਨਰਵਾਸ ਅਤੇ ਵਕਫ਼ ਬੋਰਡ ਦੇ ਸਰਵੇ ਕਮਿਸ਼ਨਰ ਦਾ ਵਾਧੂ ਚਾਰਜ, ਕਵਿਤਾ ਸਿੰਘ ਨੂੰ ਸਕੱਤਰ ਟਾਊਨ ਤੇ ਕੰਟਰੀ ਪਲਾਨਿੰਗ ਅਤੇ ਗਮਾਡਾ ਮੋਹਾਲੀ ਦੇ ਮੁੱਖ ਪ੍ਰਸ਼ਾਸਕ ਦਾ ਅਡੀਸ਼ਨਲ ਚਾਰਜ, ਮਨਵੇਸ਼ ਸਿੰਘ ਸਿੱਧੂ ਨੂੰ ਸਕੱਤਰ ਸਿਹਤ ਤੇ ਪਰਿਵਾਰ ਕਲਿਆਣ ਅਤੇ ਹੈਲਥ ਕਾਰਪੋਰੇਸ਼ਨ ਦੇ ਐੱਮ.ਡੀ. ਦਾ ਵਾਧੂ ਚਾਰਜ, ਧਰਮਪਾਲ ਨੂੰ ਸਕੱਤਰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੇ ਪੁੱਡਾ ਮੋਹਾਲੀ ਦੇ ਮੁੱਖ ਪ੍ਰਸ਼ਾਸਕ ਦਾ ਵਾਧੂ ਚਾਰਜ, ਗਗਨਦੀਪ ਸਿੰਘ ਬਰਾੜ ਨੂੰ ਸਕੱਤਰ ਬਾਗਵਾਨੀ ਅਤੇ ਡਾਇਰੈਕਟੋਰੇਟ ਆਫ਼ ਗ੍ਰਾਊਂਡ ਵਾਟਰ ਮੈਨੇਜਮੈਂਟ ਦਾ ਵਾਧੂ ਚਾਰਜ, ਅਰੁਣ ਸੇਖੜੀ ਨੂੰ ਸਕੱਤਰ ਗ੍ਰਹਿ ਤੇ ਨਿਆਂ ਅਤੇ ਕੁਲਵੰਤ ਸਿੰਘ ਨੂੰ ਫਿਰੋਜ਼ਪੁਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ।
ਪੀ. ਸੀ. ਐੱਸ. ਅਧਿਕਾਰੀਆਂ 'ਚ ਰਾਜੀਵ ਗੁਪਤਾ ਨੂੰ ਸਕੱਤਰ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿੰਗ, ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਅਤੇ ਅਡੀਸ਼ਨਲ ਸਕੱਤਰ ਤੇ ਅਡੀਸ਼ਨਲ ਡਾਇਰੈਕਟਰ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ, ਰਾਜਦੀਪ ਕੌਰ ਨੂੰ ਉਪ ਸਕੱਤਰ ਸੂਚਨਾ ਤੇ ਜਨ ਸੰਪਰਕ ਵਿਭਾਗ ਅਤੇ ਜੁਆਇੰਟ ਡਾਇਰੈਕਟਰ ਪ੍ਰਸ਼ਾਸਨ ਦਾ ਵਾਧੂ ਚਾਰਜ ਅਤੇ ਵਿਨੋਦ ਕੁਮਾਰ ਬਾਂਸਲ ਨੂੰ ਐੱਸ.ਡੀ.ਐੱਮ. ਅਬੋਹਰ ਦੇ ਨਾਲ-ਨਾਲ ਕਮਿਸ਼ਨਰ ਨਗਰ ਨਿਗਮ ਅਬੋਹਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।