2 ਆਈ. ਏ. ਐੱਸ ਅਤੇ 4 ਪੀ. ਸੀ. ਐੱਸ. ਅਧਿਕਾਰੀ ਤਬਦੀਲ

Friday, Sep 20, 2019 - 06:33 PM (IST)

2 ਆਈ. ਏ. ਐੱਸ ਅਤੇ 4 ਪੀ. ਸੀ. ਐੱਸ. ਅਧਿਕਾਰੀ ਤਬਦੀਲ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬ ਸਰਕਾਰ ਨੇ ਇਕ ਵਿਸ਼ੇਸ਼ ਹੁਕਮ ਜਾਰੀ ਕਰਕੇ ਸੂਬੇ ਵਿਚ ਦੋ ਆਈ. ਏ. ਐੱਸ ਤੇ ਚਾਰ ਪੀ.ਸੀ.ਐੱਸ.ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਚੀਫ ਐਗਜੈਕਟਿਵ ਪੰਜਾਬ ਅਨੈਰਜੀ ਡਿਵੈਲਪਮੈਂਟ ਨਿਯੁਕਤ ਕੀਤਾ ਹੈ ਅਤੇ ਵਾਧੂ ਚਾਰਜ ਸੀ.ਈ.ਓ 550 ਸਾਲਾਂ ਪ੍ਰਕਾਸ਼ ਉਤਸਵ (ਸ੍ਰੀ ਗੁਰੂ ਨਾਨਕ ਦੇਵ ਜੀ) ਜਦਕਿ ਹਰਬੀਰ ਸਿੰਘ ਕਮਿਸ਼ਨਰ ਮਿਊਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ ਲਾਇਆ ਗਿਆ ਹੈ।

ਇਸੇ ਤਰ੍ਹਾਂ ਹੀ ਪੀ. ਸੀ. ਐੱਸ. ਅਧਿਕਾਰੀਆਂ 'ਚ ਸ਼ੁਭਾਸ਼ ਚੰਦਰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸੰਗਰੂਰ ਨੂੰ ਏ.ਡੀ.ਸੀ ਡਿਵੈਲਪਮੈਂਟ ਮੋਗਾ, ਨਵਨੀਤ ਕੌਰ ਬੱਲ ਨੂੰ ਸਬ-ਡਵੀਜਨਲ ਮੈਜਿਸਟ੍ਰੇਟ ਸੁਲਤਾਨਪੁਰ ਲੋਂਧੀ ਤੋਂ ਅਸਿਸਟੈਂਟ ਕਮਿਸ਼ਨਰ (ਜਨਰਲ) ਕਪੂਰਥਲਾ ਅਤੇ ਵਾਧੂ ਚਾਰਜ 550 ਸਾਲਾਂ ਪ੍ਰਕਾਸ਼ ਪੁਰਬ (ਸਪੈਸ਼ਲ ਡਿਊਟੀ), ਮੈਡਮ ਚਾਰੁਮਤਾ ਐੱਸ.ਡੀ.ਐੱਮ ਸ਼ਾਹਕੋਟ ਤੋਂ ਐੱਸ.ਡੀ.ਐੱਮ ਸੁਲਤਾਨਪੁਰ ਲੋਂਧੀ ਅਤੇ ਬਲਬੀਰ ਰਾਜ ਸਿੰਘ ਐੱਸ.ਡੀ.ਐੱਮ ਬਟਾਲਾ ਤੋਂ ਕਮਿਸ਼ਨਰ ਮਿਊਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ।


author

Gurminder Singh

Content Editor

Related News