IAS ਮਨਦੀਪ ਸਿੰਘ ਬਰਾੜ ਹੋਣਗੇ ਚੰਡੀਗੜ੍ਹ ਦੇ ਨਵੇਂ ਗ੍ਰਹਿ ਸਕੱਤਰ
Saturday, Aug 17, 2024 - 09:33 PM (IST)

ਚੰਡੀਗੜ੍ਹ : ਹਰਿਆਣਾ ਕੇਡਰ ਦੇ ਆਈ.ਏ.ਐਸ. ਮਨਦੀਪ ਸਿੰਘ ਬਰਾੜ ਨੂੰ 3 ਸਾਲ ਲਈ ਡੈਪੂਟੇਸ਼ਨ ਦੇ ਆਧਾਰ 'ਤੇ ਚੰਡੀਗੜ੍ਹ ਤਾਇਨਾਤ ਕੀਤਾ ਜਾਵੇਗਾ। ਮਨਦੀਪ ਬਰਾੜ ਚੰਡੀਗੜ੍ਹ ਦੇ ਨਵੇਂ ਗ੍ਰਹਿ ਸਕੱਤਰ ਹੋਣਗੇ।
ਫਿਲਹਾਲ ਵਰਤਮਾਨ ਵਿੱਚ ਹਰਿਆਣਾ ਸਰਕਾਰ ਵਿੱਚ ਉਹ ਡੀ.ਜੀ.ਆਈ.ਪੀ.ਆਰ. ਹਨ। ਹਰਿਆਣਾ ਦੇ ਤਿੰਨ ਆਈ.ਏ.ਐਸ. ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਗ੍ਰਹਿ ਸਕੱਤਰ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚੋਂ ਮਨਦੀਪ ਬਰਾੜ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।