ਰਾਹੁਲ ਗਾਂਧੀ ਦੇ ਵਿਜ਼ਨ ’ਤੇ ਚੱਲਾਂਗਾ, ਮੇਰੀ ਕੋਈ ਲਾਲਸਾ ਨਹੀਂ  : ਨਵਜੋਤ ਸਿੰਘ ਸਿੱਧੂ

Sunday, Feb 06, 2022 - 04:36 PM (IST)

ਰਾਹੁਲ ਗਾਂਧੀ ਦੇ ਵਿਜ਼ਨ ’ਤੇ ਚੱਲਾਂਗਾ, ਮੇਰੀ ਕੋਈ ਲਾਲਸਾ ਨਹੀਂ  : ਨਵਜੋਤ ਸਿੰਘ ਸਿੱਧੂ

ਲੁਧਿਆਣਾ : ਕਾਂਗਰਸ ਪਾਰਟੀ ਵਲੋਂ ਸੀ.ਐੱਮ. ਚਿਹਰਾ ਐਲਾਨਣ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਲੁਧਿਆਣਾ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਸੰਬੋਧਨ ’ਚ ਬੋਲਦਿਆਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਵਿਜ਼ਨ ’ਤੇ ਚਲਣਗੇ ਅਤੇ ਉਨ੍ਹਾਂ ਦੀ ਕੋਈ ਹੋਰ ਲਾਲਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਦਾ ਜੋ ਫ਼ੈਸਲਾ ਹੋਵੇਗਾ ਸਿੱਧੂ ਨੂੰ ਕਬੂਲ ਹੋਵੇਗਾ। ਸਿੱਧੂ ਨੇ ਆਪਣੇ ਸੰਬੋਧਨ ’ਚ ਬੋਲਦਿਆਂ ਕਿਹਾ ਕਿ ਅੱਜ ਕੁਝ ਵੀ ਅਧੂਰਾ ਨਹੀਂ ਰਹੇਗਾ। ਅੱਜ ਦਵੰਧ ’ਚੋਂ ਕੱਢਣ ਦਾ ਸਮਾਂ ਆ ਗਿਆ ਹੈ।ਉਨ੍ਹਾਂ ਕਿਹਾ ਕਿ ਉਹ 13 ਸਾਲ ਤੱਕ ਬੀਜੇਪੀ ਪਾਰਟੀ ਦਾ ਹਿੱਸਾ ਰਹੇ ਪਰ ਮੈਨੂੰ ਉੱਥੇ ਕੋਈ ਮਾਨ ਸਨਮਾਨ ਨਹੀਂ ਮਿਲਿਆ ਪਰ ਮੈਂ ਜਦੋਂ ਕਾਂਗਰਸ ਪਾਰਟੀ ’ਚ ਸ਼ਾਮਲ ਹੋਇਆ ਤਾਂ ਇੱਥੇ ਆਉਂਦੇ ਹੀ ਮੈਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਜਿਸ ਲਈ ਮੈਂ ਕਾਂਗਰਸ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ।

ਸਿੱਧੂ ਨੇ ਅਨੁਸੂਚਿਤ ਵਰਗ ਨੂੰ ਮੁੱਖ ਮੰਤਰੀ ਬਣਾਉਣ ’ਤੇ ਰਾਹੁਲ ਗਾਂਧੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚ ਇਸ ਵਾਰ ਫ਼ਿਰ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ਾ ਤਸਕਰ ਦਾ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੈਨੀਫੈਸਟੋ ’ਚ ਸਾਰੇ ਸਰਕਾਰੀ ਕੰਮਾਂ ਨੂੰ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਘਰੇ ਬੈਠ ਕੇ ਬਰਥ ਸਰਟੀਫਿਕੇਟ, ਡੈਥ ਸਰਟੀਫੀਕੇਟ, ਲਾਇਸੈਂਸ, ਸਾਰੀ ਸਰਕਾਰੀ ਡਾਕੂਮੈਂਟ ਮਿਲ ਸਕਣ। ਸਿੰਗਲ ਵਿੰਡੋ ਸਿਸਟ ਬਣਾਇਆ ਜਾਵੇਗਾ। ਸਿੱਧੂ ਨੇ ਆਪਣੇ ਵਾਕਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਜਾਂ ਤਾਂ ਪੰਜਾਬ ’ਚ ਮਾਫੀਆ ਰਹੇਗਾ ਜਾਂ ਸਿੱਧੂ ਰਹੇਗਾ।

ਇਹ ਵੀ ਪੜ੍ਹੋ : ਬੇਅਦਬੀ ਦੀਆਂ ਘਟਨਾਵਾਂ ਲਈ ਸਾਬਕਾ ਬਾਦਲ ਸਰਕਾਰ ਜ਼ਿੰਮੇਵਾਰ : ਸੁਖਜਿੰਦਰ ਰੰਧਾਵਾ

ਸਿੱਧੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਨੂੰ ਸੱਤਾ ਜਾਂ ਅਹੁਦੇ ਦਾ ਕੋਈ ਲਾਲਚ ਨਹੀਂ ਹੈ। ਉਹ ਸਿਰਫ਼ ਪੰਜਾਬ ਅਤੇ ਕਾਂਗਰਸ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਔਰਤ ਨੂੰ ਸਿਲੰਡਰ, ਪੜ੍ਹਨ ਵਾਲੀਆਂ ਕੁੜੀਆਂ ਨੂੰ ਵਜ਼ੀਫਾ ਰਾਸ਼ੀ ਅਤੇ ਪੰਜਾਬ ’ਚ ਪੰਚਾਇਤੀ ਰਾਜ ਕਾਇਮ ਕਰਕੇ ਰਾਜੀਵ ਗਾਂਧੀ ਦੇ ਸੁਫ਼ਨੇ ਨੂੰ ਚਾਰ ਚੰਨ ਲਗਾਉਣਾ ਮੇਰਾ ਸੁਫ਼ਨਾ ਹੈ। ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ ਚਾਹੁੰਦਾ ਸਗੋਂ ਪੰਜਾਬ ਦੀ ਮਜ਼ਬੂਤ ਨੀਂਹ ਬਣ ਕੇ ਰਹਿਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਵੀ ਬਣਦੇ ਤਾਂ ਵੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ, ਕਿਉਂਕਿ ਉਹ ਪੰਜਾਬ ਨੂੰ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News