ਆਈ. ਡੀ. ਹੈਕ ਕਰ ਕੇ ਅਸ਼ਲੀਲ ਮੈਸੇਜ ਭੇਜਣ ਵਾਲੇ ਭਰਾ ਖਿਲਾਫ ਮਾਮਲਾ ਦਰਜ
Sunday, Jul 02, 2017 - 02:53 PM (IST)

ਅੰਮ੍ਰਿਤਸਰ - ਭੈਣ ਦੀ ਆਈ. ਡੀ. ਹੈਕ ਕਰ ਕੇ ਅਸ਼ਲੀਲ ਸੁਨੇਹਾ ਲਿਖਣ ਦੇ ਮਾਮਲੇ 'ਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਰਾਜੂ ਚਥਰਥ ਨਿਵਾਸੀ ਇਸਲਾਮਾਬਾਦ ਦੇ ਵਿਰੁੱਧ ਆਈ. ਟੀ. ਐਕਟ ਅਧੀਨ ਕੇਸ ਦਰਜ ਕੀਤਾ ਹੈ।
ਜੋਤੀ ਚਥਰਥ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਦੀ ਆਈ. ਡੀ. ਨੂੰ ਹੈਕ ਕੀਤਾ ਅਤੇ ਉਸ ਦੀ ਫੋਟੋ ਦੇ ਹੇਠਾਂ ਗਲਤ ਸੁਨੇਹਾ ਲਿਖ ਕੇ ਉਸ ਦੇ ਮਾਣ ਨੂੰ ਠੇਸ ਪਹੁੰਚਾਈ।