ਲੁਧਿਆਣਾ ''ਚ ਝੁੱਗੀਆਂ ''ਚ ਲੱਗੀ ਭਿਆਨਕ ਅੱਗ, ਸੜ ਕੇ ਹੋਈਆਂ ਸੁਆਹ

Friday, Feb 02, 2024 - 05:24 PM (IST)

ਲੁਧਿਆਣਾ ''ਚ ਝੁੱਗੀਆਂ ''ਚ ਲੱਗੀ ਭਿਆਨਕ ਅੱਗ, ਸੜ ਕੇ ਹੋਈਆਂ ਸੁਆਹ

ਲੁਧਿਆਣਾ (ਮੁਨੀਸ਼) : ਲੁਧਿਆਣਾ ਦੇ ਹੰਬੜਾ ਰੋਡ 'ਤੇ ਸਥਿਤ ਜੱਸੀਆਂ ਰੋਡ ਨੇੜੇ ਫਾਟਕਾਂ ਕੋਲ ਬਣੀਆਂ 4-5 ਝੁੱਗੀਆਂ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਕਰਕੇ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜੀ, ਉਦੋਂ ਤੱਕ ਝੁੱਗੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ।

ਹਾਲਾਂਕਿ ਇਸ ਅੱਗ ਦੇ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਝੁੱਗੀਆਂ 'ਚ ਪਿਆ ਗਰੀਬਾਂ ਦਾ ਸਾਮਾਨ ਜ਼ਰੂਰ ਸੜ ਕੇ ਸੁਆਹ ਹੋ ਗਿਆ। ਗਰੀਬ ਲੋਕਾਂ ਨੇ ਰੋਂਦੇ ਹੋਏ ਆਪਣੇ ਹਾਲਾਤ ਬਿਆਨ ਕੀਤੇ ਅਤੇ ਕਿਹਾ ਕਿ ਕਿਸ ਤਰ੍ਹਾਂ ਸਵੇਰੇ ਚਾਹ ਬਣਾਉਣ ਵੇਲੇ ਸਿਲੰਡਰ ਤੋਂ ਅੱਗ ਫੈਲੀ ਅਤੇ ਪੂਰੀਆਂ ਝੁੱਗੀਆਂ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ।

ਝੁੱਗੀਆਂ ਸੜਨ ਕਰਕੇ ਕਈ ਲੋਕ ਬੇਘਰ ਹੋ ਗਏ ਅਤੇ ਸੜਕ 'ਤੇ ਬੈਠਣ ਲਈ ਮਜਬੂਰ ਹੋ ਗਏ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਤਾਂ ਪਾਇਆ ਪਰ ਉਦੋਂ ਤੱਕ ਜ਼ਿਆਦਾਤਰ ਝੁੱਗੀਆਂ ਨੂੰ ਅੱਗ ਲੱਗ ਚੁੱਕੀ ਸੀ ਅਤੇ ਉਹ ਸੜ ਕੇ ਸੁਆਹ ਹੋ ਚੁੱਕੀਆਂ ਸਨ।
 


author

Babita

Content Editor

Related News