ਜਲੰਧਰ: ਸ਼ਰੇਆਮ ਪਤੀ-ਪਤਨੀ ਦੀ ਕੁੱਟਮਾਰ ਕਰਕੇ ਖ਼ੂਨ ਨਾਲ ਕੀਤਾ ਲਥਪਥ, ਪੁਲਸ ਵੇਖਦੀ ਰਹੀ ਤਮਾਸ਼ਾ

Thursday, Jul 29, 2021 - 05:57 PM (IST)

ਜਲੰਧਰ: ਸ਼ਰੇਆਮ ਪਤੀ-ਪਤਨੀ ਦੀ ਕੁੱਟਮਾਰ ਕਰਕੇ ਖ਼ੂਨ ਨਾਲ ਕੀਤਾ ਲਥਪਥ, ਪੁਲਸ ਵੇਖਦੀ ਰਹੀ ਤਮਾਸ਼ਾ

ਜਲੰਧਰ (ਸੋਨੂੰ)— ਲੰਮਾ ਪਿੰਡ ’ਚ ਮਾਮੂਲੀ ਗੱਲ ਨੂੰ ਲੈ ਕੇ ਦੋ ਔਰਤਾਂ ਸਮੇਤ 5 ਲੋਕਾਂ ਨੇ ਇਕ ਨੌਜਵਾਨ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟ ਦਿੱਤਾ ਪਰ ਉਥੇ ਨਾਕੇ ’ਤੇ ਮੌਜੂਦ ਥਾਣਾ ਥਾਣਾ ਰਾਮਾਮੰਡੀ ਦੀ ਪੁਲਸ ਖੜ੍ਹੀ ਤਮਾਸ਼ਾ ਵੇਖਦੀ ਰਹੀ। ਦੱਸਿਆ ਜਾ ਰਿਹਾ ਹੈ ਕਿ ਲੰਮਾ ਪਿੰਡ ਚੌਂਕ ’ਚ ਰਹਿਣ ਵਾਲੀਆਂ 2 ਔਰਤਾਂ ਨੇ ਤਿੰਨ ਹੋਰ ਲੋਕਾਂ ਸਮੇਤ ਇਕ ਨੌਜਵਾਨ ਨੂੰ ਸੜਕ ’ਤੇ ਸੁੱਟ ਕੇ ਡੰਡਿਆਂ ਨਾਲ ਖ਼ੂਬ ਕੁੱਟਿਆ ਅਤੇ ਉਸ ਨੂੰ ਖ਼ੂਨ ਨਾਲ ਲਥਪਥ ਕਰ ਦਿੱਤਾ। ਇਸ ਪੂਰੇ ਮਾਮਲੇ ’ਚ ਹੈਰਾਨੀਜਨਕ ਗੱਲ ਇਹ ਸੀ ਕਿ ਇਥੇ ਖੜ੍ਹੇ ਲੋਕ ਉਹ ਥਾਣਾ ਰਾਮਾਮੰਡੀ ਦੀ ਪੁਲਸ ਖੜ੍ਹੀ ਤਮਾਸ਼ਾ ਵੇਖਦੀ ਰਹੀ। 

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)

ਪੁਲਸ ਪ੍ਰਸ਼ਾਸਨ ’ਤੇ ਖੜ੍ਹੇ ਹੋਏ ਕਈ ਸਵਾਲ 
ਜ਼ਖ਼ਮੀ ਨੌਜਵਾਨ ਦੀ ਪਤਨੀ ਜਦੋਂ ਉਥੇ ਆਈ ਤਾਂ ਉਸ ਨੇ ਬਚਾਉਣ ਦੀ ਕੋਸ਼ਿਸ਼ ਪਰ ਪੁਲਸ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਪੁਲਸ ਦੀ ਮੌਜੂਦਗੀ ’ਚ ਇਸ ਤਰ੍ਹਾਂ ਦੀ ਘਟਨਾ ਕਿਵੇਂ ਹੋ ਸਕਦੀ ਹੈ। ਇਸ ਘਟਨਾ ਸਬੰਧੀ ਜਦੋਂ ਐੱਸ. ਐੱਚ. ਓ. ਥਾਣਾ ਰਾਮਾਮੰਡੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਲੜਾਈ-ਝਗੜਾ ਹੋਇਆ, ਉਸ ਦੀ ਸ਼ਿਕਾਇਤ ਉਨ੍ਹਾਂ ਦੇ ਕੋਲ ਨਹੀਂ ਆਈ ਹੈ। ਫਿਰ ਉਨ੍ਹਾਂ ਕਿਹਾ ਕਿ ਉਥੇ ਅਜਿਹਾ ਕੁਝ ਨਹੀਂ ਹੋਇਆ ਸੀ। ਸਵਾਲ ਕੀਤੇ ਜਾਣ ’ਤੇ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਉਨ੍ਹਾਂ ਦੇ ਕੋਲ ਆਉਂਦੀ ਹੈ ਤਾਂ ਮੌਜੂਦਾ ਏ. ਐੱਸ. ਆਈ. ਨੂੰ ਬੁਲਾ ਕੇ ਸਥਿਤੀ ’ਤੇ ਪੂਰੀ ਜਾਣਕਾਰੀ ਲੈਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News