ਪ੍ਰੇਮ ਵਿਆਹ ਕਰਾਉਣ ਵਾਲਾ ਪਤੀ ਬਣਿਆ 'ਜੱਲਾਦ', ਆਖ਼ਰੀ ਸਾਹ ਨਿਕਲਣ ਤੱਕ ਵੱਢਦਾ ਰਿਹਾ ਪਤਨੀ ਦੀ ਧੌਣ

Friday, Aug 21, 2020 - 01:19 PM (IST)

ਪ੍ਰੇਮ ਵਿਆਹ ਕਰਾਉਣ ਵਾਲਾ ਪਤੀ ਬਣਿਆ 'ਜੱਲਾਦ', ਆਖ਼ਰੀ ਸਾਹ ਨਿਕਲਣ ਤੱਕ ਵੱਢਦਾ ਰਿਹਾ ਪਤਨੀ ਦੀ ਧੌਣ

ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਰੋਜ਼ ਕਾਲੋਨੀ ’ਚ ਬੀਤੇ ਦਿਨ ਸਵੇਰੇ ਕਿਰਾਏ ਦੇ ਮਕਾਨ ’ਚ ਰਹਿੰਦੇ ਇਕ ਪਰਵਾਸੀ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਗਲ੍ਹਾ ਵੱਢ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸੰਜਨਾ (26) ਅਤੇ ਕਾਤਲ ਦੀ ਪਛਾਣ ਰਾਹੁਲ ਦੇ ਰੂਪ ’ਚ ਹੋਈ। ਰਾਹੁਲ ਨੇ ਸੰਜਨਾ ਦਾ ਕਤਲ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਖੂਨ ਨਾਲ ਲਿੱਬੜੇ ਕੱਪੜੇ ਦੇਖ ਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਫ਼ਿਲਮ 'ਡੌਲੀ ਕੀ ਡੋਲੀ' ਜਿਹੇ ਗਿਰੋਹ ਦਾ ਪਰਦਾਫਾਸ਼, 'ਲੁਟੇਰੀ ਦੁਲਹਨ' ਦਾ ਕਾਰਾ ਹੈਰਾਨ ਕਰ ਦੇਵੇਗਾ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸ. ਰਾਹੁਲ ਕੌਸ਼ਲ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਪੁਲਸ ਨੇ ਇਸ ਮਾਮਲੇ ’ਚ ਰਾਹੁਲ ਵਾਸੀ ਮੱਧ ਪ੍ਰਦੇਸ਼ ਖਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਦੋਹਾਂ ਦਾ 2 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਦੋਵੇਂ ਪਿਛਲੇ 6 ਮਹੀਨਿਆਂ ਤੋਂ ਰੋਜ਼ ਕਾਲੋਨੀ ਵਿਖੇ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ।

ਇਹ ਵੀ ਪੜ੍ਹੋ : ਕਲਯੁਗੀ ਮਾਂ ਦੀ ਸ਼ਰਮਨਾਕ ਕਰਤੂਤ, ਢਿੱਡੋਂ ਜਨਮੀ ਮਰੀ ਬੱਚੀ ਨੂੰ ਹਸਪਤਾਲ ਛੱਡ ਹੋਈ ਫ਼ਰਾਰ

ਰਾਹੁਲ ਪੇਂਟਰ ਦਾ ਕੰਮ ਕਰਦਾ ਸੀ ਅਤੇ ਤਾਲਾਬੰਦੀ ਦੌਰਾਨ ਉਸ ਨੂੰ ਕੰਮ ਨਹੀਂ ਮਿਲਿਆ। ਰਾਹੁਲ ਆਪਣੇ ਦੋਸਤਾਂ ਨਾਲ ਰੋਜ਼ ਸ਼ਰਾਬ ਪੀ ਕੇ ਆਉਂਦਾ ਸੀ ਅਤੇ ਘਰ ਆ ਕੇ ਝਗੜਾ ਕਰਦਾ ਸੀ। ਸੰਜਨਾ ਅਕਸਰ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਰਹਿੰਦਾ ਸੀ। ਗੁਆਂਢੀ ਦੱਸਦੇ ਹਨ ਕਿ ਦੋਹਾਂ ਵਿਚਕਾਰ ਕਾਫੀ ਝਗੜਾ ਰਹਿੰਦਾ ਸੀ।ਬੀਤੀ ਸਵੇਰੇ ਜਦੋਂ ਸੰਜਨਾ ਸੁੱਤੀ ਪਈ ਸੀ ਤਾਂ ਰਾਹੁਲ ਨੇ ਚਾਕੂ ਨਾਲ ਉਸ ਦਾ ਗਲ੍ਹ ਵੱਢ ਦਿੱਤਾ। ਰਾਹੁਲ ਨੇ ਉੱਦੋਂ ਤੱਕ ਸੰਜਨਾ ਨੂੰ ਨਹੀਂ ਛੱਡਿਆ, ਜਦੋਂ ਤੱਕ ਉਸ ਦਾ ਅੱਧਾ ਗਲ੍ਹਾ ਧੌਣ ਨਾਲੋਂ ਅੱਡ ਨਹੀਂ ਹੋ ਗਿਆ।
ਇਹ ਵੀ ਪੜ੍ਹੋ : ਹੁਣ 'ਮੋਬਾਇਲ-ਪਾਸਪੋਰਟ' ਗੁੰਮਣ 'ਤੇ ਨਹੀਂ ਜਾਣਾ ਪਵੇਗਾ 'ਥਾਣੇ', ਸਰਕਾਰ ਨੇ ਦਿੱਤੀ ਖ਼ਾਸ ਸਹੂਲਤ


author

Babita

Content Editor

Related News