ਮੁਕਤਸਰ ’ਚ ਵੱਡੀ ਵਾਰਦਾਤ, ਭਾਬੀ ਦੇ ਚੱਕਰ ’ਚ ਪਏ ਦਿਓਰ ਨੇ ਕਤਲ ਕੀਤੀ ਪਤਨੀ

Saturday, Aug 27, 2022 - 06:18 PM (IST)

ਮੁਕਤਸਰ ’ਚ ਵੱਡੀ ਵਾਰਦਾਤ, ਭਾਬੀ ਦੇ ਚੱਕਰ ’ਚ ਪਏ ਦਿਓਰ ਨੇ ਕਤਲ ਕੀਤੀ ਪਤਨੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਨਵੀਂ ਦਾਣਾ ਮੰਡੀ ਨੇੜੇ ਰੰਗਬੁਲਾ ਕੰਡਾ ਝੁੱਗੀਆਂ ’ਚ ਰਹਿਣ ਵਾਲੀ ਇਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੇ ਬੇਟੇ, ਰਿਸ਼ਤੇਦਾਰਾਂ ਅਤੇ ਗੁਆਂਡੀਆਂ ਅਨੁਸਾਰ ਔਰਤ ਨੂੰ ਉਸਦੇ ਪਤੀ ਨੇ ਹੀ ਸਾਫੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਹੈ ਅਤੇ ਕਤਲ ਨੂੰ ਅੰਜਾਮ ਦੇ ਕੇ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਪੂਨਮ ਦੇਵੀ (35) ਵਜੋਂ ਹੋਈ।  ਮੌਕੇ ’ਤੇ ਮੌਜੂਦ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਦਿਆਨੰਦ ਬਿੰਦ ਅਤੇ ਬੱਚੇ ਨੇ ਦੱਸਿਆ ਕਿ ਅੱਜ ਤੜਕੇ ਜਦੋਂ ਬੱਚਾ ਬਾਥਰੂਮ ਲਈ ਉਠਿਆ ਤਾਂ ਦੇਖਿਆ ਕਿ ਉਸਦੀ ਮਾਂ ਦੇ ਗੱਲ ’ਚ ਫਾਹਾ ਲੱਗਿਆ ਪਿਆ ਸੀ ਅਤੇ ਉਹ ਮਰੀ ਪਈ ਸੀ ਤੇ ਉਸਦਾ ਪਿਤਾ ਪੈਸੇ ਅਤੇ ਹੋਰ ਸਮਾਨ ਸਮੇਤ ਫਰਾਰ ਸੀ। 

ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ ਕੁੜੀਆਂ ਦਾ ਵੱਡਾ ਕਾਰਾ, ਕਾਲ ਗਰਲ ਬਣ ਬਜ਼ੁਰਗ ਨੂੰ ਲੈ ਗਈਆਂ ਹੋਟਲ ’ਚ, ਪੂਰਾ ਸੱਚ ਜਾਣ ਉੱਡਣਗੇ ਹੋਸ਼

ਮ੍ਰਿਤਕਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੇ ਆਪਣੀ ਭਾਬੀ ਨਾਲ ਨਜਾਇਜ਼ ਸਬੰਧ ਸਨ ਅਤੇ ਹਰ ਵੇਲੇ ਪਤਨੀ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਵੀ ਰਹਿੰਦਾ ਸੀ। ਮੌਕੇ ’ਤੇ ਪਹੁੰਚ ਕੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮੌਕੇ ’ਤੇ ਮੌਜੂਦ ਤਫਤੀਸ਼ੀ ਪੁਲਸ ਅਧਿਕਾਰੀ ਜਗਸੀਰ ਸਿੰਘ, ਥਾਣਾ ਸਿਟੀ ਮੁਖੀ ਮਲਕੀਤ ਸਿੰਘ ਸਮੇਤ ਟੀਮ ਵੀ ਪਹੁੰਚ ਚੁੱਕੀ ਸੀ। ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਜਿਗਰੀ ਯਾਰ ਨੇ ਕਮਾਇਆ ਕਹਿਰ, ਦਿੱਤੀ ਅਜਿਹੀ ਮੌਤ ਕਿ ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News