ਸ਼ਰਾਬ ਪੀਣ ਤੋਂ ਰੋਕਣ ’ਤੇ ਕਹੀ ਮਾਰ ਕੇ ਪਤਨੀ ਦਾ ਕਤਲ ਕਰਨ ਵਾਲਾ ਪਤੀ ਗ੍ਰਿਫਤਾਰ

Thursday, Jul 06, 2023 - 02:13 PM (IST)

ਸ਼ਰਾਬ ਪੀਣ ਤੋਂ ਰੋਕਣ ’ਤੇ ਕਹੀ ਮਾਰ ਕੇ ਪਤਨੀ ਦਾ ਕਤਲ ਕਰਨ ਵਾਲਾ ਪਤੀ ਗ੍ਰਿਫਤਾਰ

ਘਨੌਰ (ਅਲੀ) : ਰਘਬੀਰ ਸਿੰਘ ਪੀ. ਪੀ. ਐੱਸ. ਉੱਪ ਕਪਤਾਨ ਪੁਲਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਕਤਲ ਦੇ ਦੋਸ਼ ’ਚ ਰਾਜ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਿਤੀ 29-6-23 ਨੂੰ ਥਾਣਾ ਸ਼ੰਭੂ ’ਚ ਮੁਕੱਦਮਾ ਦਰਜ ਹੋਇਆ ਕਿ ਦੋਸ਼ੀ ਰਾਜ ਕੁਮਾਰ ਪੁੱਤਰ ਮਾਮ ਚੰਦ ਵਾਸੀ ਪਿੰਡ ਮਹਿੰਦੀਪੁਰ ਜ਼ਿਲ੍ਹਾ ਸਹਾਰਨਪੁਰ ਯੂ. ਪੀ. ਹਾਲ ਵਾਸੀ ਧਜਨੀ ਰਾਮ ਭੱਠਾ ਪਿੰਡ ਚਮਾਰੂ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਆਪਣੀ ਪਤਨੀ ਕਾਂਤਾ ਦੇਵੀ ਦੇ ਸਿਰ ’ਚ ਕਹੀ ਦਾ ਵਾਰ ਕਰ ਕੇ ਕਤਲ ਕਰ ਕੇ ਫਰਾਰ ਹੋ ਗਿਆ ਸੀ, ਜੋ ਦੋਸ਼ੀ ਸ਼ਰਾਬ ਪੀਣ ਦਾ ਆਦੀ ਸੀ। ਉਸ ਦੀ ਪਤਨੀ ਕਾਂਤਾ ਦੇਵੀ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ, ਜਿਸ ਕਰ ਕੇ ਰਾਜ ਕੁਮਾਰ ਨੇ ਕਾਂਤਾ ਦੇਵੀ ਦਾ ਕਤਲ ਕੀਤਾ ਸੀ। ਰਾਜ ਕੁਮਾਰ ਪਾਸ ਕੋਲੋਂ ਕੋਈ ਵੀ ਮੋਬਾਇਲ ਨਹੀਂ ਸੀ ਅਤੇ ਉਸ ਦਾ ਪੱਕਾ ਥਾਂ ਟਿਕਾਣਾ ਨਹੀਂ ਸੀ। ਉਹ ਅਕਸਰ ਆਪਣੇ ਪਰਿਵਾਰ ਸਮੇਤ ਅਲੱਗ ਭੱਠਿਆਂ ’ਤੇ ਰਹਿੰਦਾ ਰਿਹਾ ਹੈ।

ਇਹ ਵੀ ਪੜ੍ਹੋ : ਦੁਕਾਨ ਤੋਂ ਪਾਣੀ ਦੀ ਬੋਤਲ ਖਰੀਦਣ ਲਈ ਰੁਕੇ ਨੌਜਵਾਨ ਨਾਲ ਫਿਲਮੀ ਢੰਗ ਨਾਲ ਲੁੱਟ

ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਰਾਜ ਕੁਮਾਰ ਦੀ ਪੁਰਾਣੀਆਂ ਠਹਿਰਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਭੱਠਿਆਂ ’ਤੇ ਕਾਫੀ ਭਾਲ ਕੀਤੀ ਗਈ। ਇਸ ਦੌਰਾਨ ਰਾਜ ਕੁਮਾਰ ਨੂੰ ਅੰਬਾਲਾ ਰਾਜਪੁਰਾ ਰੋਡ ਬਾਹਦ ਪਿੰਡ ਮਹਿਦਮਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਰਾਜ ਕੁਮਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਵਾਰਦਾਤ ’ਚ ਵਰਤੀ ਕਹੀ ਵੀ ਬਰਾਮਦ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਟਮਾਟਰ ਨੇ ਮੁਰਗੇ ਦੇ ਮੁੱਲ ਪਛਾੜੇ ਤੇ ਅਦਰਕ ਦੀਆਂ ਕੀਮਤਾਂ ਨੇ ਜੜਿਆ ਦੋਹਰਾ ਸੈਂਕੜਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗਬਾਣੀ’ ਦੀ ਆਈਫੋਨ ਐਪ ਨੂੰ ਕਰੋ ਡਾਊਨਲੋਡ : https://apps.apple.com/in/app/jagbani/id538323711

‘ਜਗਬਾਣੀ’ ਦੀ ਐਂਡਰਾਇਡ ਐਪ ਨੂੰ ਕਰੋ ਡਾਊਨਲੋਡ : 
https://play.google.com/store/apps/details?id=com.jagbani&hl=en&gl=US


author

Anuradha

Content Editor

Related News