ਰੂਹ ਨੂੰ ਕੰਬਣੀ ਛੇੜ ਦੇਵੇਗੀ ਇਸ ਦਰਿੰਦੇ ਪਤੀ ਦੀ ''ਦਰਿੰਦਗੀ''

Tuesday, Dec 17, 2019 - 03:50 PM (IST)

ਰੂਹ ਨੂੰ ਕੰਬਣੀ ਛੇੜ ਦੇਵੇਗੀ ਇਸ ਦਰਿੰਦੇ ਪਤੀ ਦੀ ''ਦਰਿੰਦਗੀ''

ਲੁਧਿਆਣਾ (ਮਹੇਸ਼) : ਲੁਧਿਆਣਾ 'ਚ ਹੈਬੋਵਾਲ ਦੇ ਨਿਊ ਹਰਗੋਬਿੰਦ ਨਗਰ ਇਲਾਕੇ 'ਚ ਇਕ ਦਰਿੰਦੇ ਪਤੀ ਵਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਪਤਨੀ ਨੂੰ ਇਸ ਕਦਰ ਖੂਨੋਂਖੂਨ ਕਰ ਦਿੱਤਾ ਗਿਆ ਕਿ ਵਾਰਦਾਤ ਦੇਖਣ ਅਤੇ ਸੁਣਨ ਵਾਲਿਆਂ ਨੂੰ ਰੂਹ ਨੂੰ ਕੰਬਣੀ ਛਿੜ ਗਈ। ਇਸ ਕਲਯੁਗੀ ਪਤੀ ਨੇ ਦਾਤਰ ਨਾਲ ਆਪਣੀ ਪਤਨੀ ਦੇ ਸਿਰ ਤੇ ਸਰੀਰ 'ਤੇ ਕਈ ਵਾਰ ਕੀਤੇ, ਜਿਸ ਨਾਲ ਪਤਨੀ ਦੇ ਸਰੀਰ 'ਤੇ ਕਰੀਬ 3-3 ਇੰਚ ਡੂੰਘੇ ਜ਼ਖਮ ਹੋ ਗਏ।

PunjabKesari

ਫਿਲਹਾਲ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀ ਮੁਕੇਸ਼ ਸ਼ਰਮਾ ਪੇਂਟ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਦਾ ਆਦੀ ਹੈ। ਮੁਕੇਸ਼ ਆਪਣੀ ਪਤਨੀ ਸੰਗੀਤਾ ਦੇ ਚਰਿੱਤਰ 'ਤੇ ਵੀ ਸ਼ੱਕ ਕਰਦਾ ਹੈ, ਜਿਸ ਕਾਰਨ ਰੋਜ਼ਾਨਾ ਉਸ ਦੀ ਕੁੱਟਮਾਰ ਕਰਦਾ ਸੀ। ਇੰਝ ਹੀ 16 ਸਾਲ ਬੀਤ ਗਏ ਪਰ ਹੁਣ ਜਦੋਂ ਦੋਸ਼ੀ ਦੀ ਪਤਨੀ ਸੰਗੀਤਾ ਨੇ ਪਤੀ ਕੋਲੋਂ ਖਹਿੜਾ ਛੁਡਵਾਉਣ ਦੀ ਤਲਾਕ ਲੈਣਾ ਚਾਹਿਆ ਤਾਂ ਇਸ ਤੋਂ ਮੁਕੇਸ਼ ਖਫਾ ਹੋ ਗਿਆ। ਉਸ ਨੇ ਸੰਗੀਤਾ 'ਤੇ ਸੁੱਤੀ ਪਈ 'ਤੇ ਹਮਲਾ ਕਰ ਦਿੱਤਾ ਅਤੇ ਦਾਤਰ ਨਾਲ ਉਸ 'ਤੇ ਤਾਬੜਤੋੜ ਵਾਰ ਕਰ ਦਿੱਤੇ। ਰੌਲਾ ਸੁਣ ਕੇ ਮੁਕੇਸ਼ ਦੀ ਧੀ ਵੀ ਉੱਠ ਗਈ ਅਤੇ ਮੁਕੇਸ਼ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਮੁਕੇਸ਼ ਨੇ ਉਸ ਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ। ਜਦੋਂ ਮੁਕੇਸ਼ ਦੀ ਧੀ ਨੇ ਬਾਹਰ ਰੌਲਾ ਪਾਇਆ ਤਾਂ ਸੰਗੀਤਾਂ ਨੂੰ ਕਿਸੇ ਤਰ੍ਹਾਂ ਹਸਪਤਾਲ ਭਰਤੀ ਕਰਾਇਆ ਗਿਆ। ਫਿਲਹਾਲ ਪੁਲਸ ਨੇ ਦੋਸ਼ੀ ਮੁਕੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News