Punjab: ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ! ਔਰਤ ਨਾਲ ਕੀਤਾ ਵੱਡਾ ਕਾਂਡ
Wednesday, Jan 28, 2026 - 04:13 PM (IST)
ਜਲੰਧਰ (ਜ. ਬ.)–ਆਦਮਪੁਰ ਅਧੀਨ ਆਉਂਦੇ ਪਿੰਡ ਨਿੱਝਰਾਂ ਦੇ ਪਤੀ-ਪਤਨੀ ਨੇ ਔਰਤ ਨੂੰ ਦੁਬਈ ਭੇਜਣ ਦੇ ਨਾਂ ’ਤੇ ਉਸ ਨਾਲ ਢਾਈ ਲੱਖ ਰੁਪਏ ਦੀ ਠੱਗੀ ਮਾਰ ਲਈ। ਜਿਉਂ ਹੀ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮੁਲਜ਼ਮ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਸ ਹੁਣ ਦੋਵਾਂ ਦੀ ਭਾਲ ਵਿਚ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦੀ ਰਿਹਾਇਸ਼ 'ਤੇ ED ਦੀ ਰੇਡ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੈਨਬ ਪ੍ਰਵੀਨ ਪਤਨੀ ਅਸ਼ਰਫ ਨਿਵਾਸੀ ਸੰਤ ਨਗਰ ਲਾਡੋਵਾਲੀ ਰੋਡ ਨੇ ਦੱਸਿਆ ਕਿ ਉਹ ਦੁਬਈ ਕੰਮ ਦੇ ਸਿਲਸਿਲੇ ਵਿਚ ਜਾਣਾ ਚਾਹੁੰਦੀ ਸੀ। ਸੋਸ਼ਲ ਮੀਡੀਆ ਜ਼ਰੀਏ ਉਸ ਦਾ ਡਿਫੈਂਸ ਕਾਲੋਨੀ ਵਿਚ ਏਜੰਟੀ ਦਾ ਕੰਮ ਕਰਦੇ ਗ੍ਰਿਫਨ ਪੁੱਤਰ ਅਮਰਜੀਤ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨਿਵਾਸੀ ਨਿੱਝਰਾਂ ਨਾਲ ਸੰਪਰਕ ਹੋਇਆ। ਦੋਵਾਂ ਨੇ ਉਸ ਨੂੰ ਗੱਲਬਾਤ ਲਈ ਡਿਫੈਂਸ ਕਾਲੋਨੀ ਸਥਿਤ ਆਪਣੇ ਦਫਤਰ ਵਿਚ ਬੁਲਾਇਆ।
ਦੋਸ਼ ਹੈ ਕਿ ਦੋਵਾਂ ਨੇ ਉਸ ਨੂੰ ਦੁਬਈ ਵਿਚ ਵਧੀਆ ਨੌਕਰੀ ਆਦਿ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਢਾਈ ਲੱਖ ਰੁਪਏ ਦਾ ਖ਼ਰਚਾ ਦੱਸਿਆ। ਜੈਨਬ ਪ੍ਰਵੀਨ ਨੇ ਪਾਸਪੋਰਟ ਅਤੇ ਦਸਤਾਵੇਜ਼ਾਂ ਸਮੇਤ ਗ੍ਰਿਫਨ ਅਤੇ ਅਮਨਦੀਪ ਕੌਰ ਨੂੰ ਢਾਈ ਲੱਖ ਰੁਪਏ ਦੇ ਦਿੱਤੇ। ਪੀੜਤਾ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਦਿੱਤੇ ਸਮੇਂ ਦੇ ਵੀ ਕਾਫ਼ੀ ਦਿਨਾਂ ਬਾਅਦ ਜਦੋਂ ਉਸ ਨੇ ਆਪਣੀ ਫਾਈਲ ਬਾਰੇ ਉਨ੍ਹਾਂ ਨੂੰ ਪੁੱਛਿਆ ਤਾਂ ਉਹ ਟਾਲ-ਮਟੋਲ ਕਰਨ ਲੱਗੇ ਅਤੇ ਜ਼ਿਆਦਾ ਦਬਾਅ ਬਣਾਉਣ ’ਤੇ ਉਨ੍ਹਾਂ ਉਸ ਦੇ ਪੈਸੇ ਮੋੜਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ! 26 ਦਿਨਾਂ ਬਾਅਦ ਤੋੜਿਆ ਦਮ
ਵਿਰੋਧ ਕਰਨ ’ਤੇ ਪੀੜਤਾ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਜੈਨਬ ਪ੍ਰਵੀਨ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਉਥੇ ਹੀ ਪੁਲਸ ਨੇ ਜਾਂਚ ਤੋਂ ਬਾਅਦ ਗ੍ਰਿਫਨ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਵਾਂ ਵਿਚੋਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਪੰਜਾਬ 'ਚ 24 ਘੰਟੇ ਅਹਿਮ! Alert ਹੋ ਗਿਆ ਜਾਰੀ, 30 ਜਨਵਰੀ ਤੱਕ ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
