ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁੱਖੀ ਪਤਨੀ ਨੇ ਕੀਤਾ ਭਿਆਨਕ ਕਾਰਾ (ਵੀਡੀਓ)

Wednesday, May 27, 2020 - 01:29 PM (IST)

ਨਾਭਾ (ਖੁਰਾਣਾ, ਭੂਪਾ): ਨਾਭਾ ਦੀ ਨਵੀਂ ਬਸਤੀ ਵਿਖੇ ਕੀਰਤੀ ਨਾਂ ਦੀ 24 ਸਾਲਾ ਜਨਾਨੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਪਤੀ ਦੀਪਕ ਦੇ ਨਾਜਾਇਜ਼ ਸਬੰਧ ਹੋਣ ਕਾਰਨ ਕੀਰਤੀ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਕੀਰਤੀ ਦੇ ਦੋ ਬੱਚੇ ਵੀ ਹਨ। ਨਾਭਾ ਥਾਣੇ ਦੇ ਇੰਸਪੈਕਟਰ ਸਰਬਜੀਤ ਚੀਮਾ ਵਲੋਂ ਕੀਰਤੀ ਦੇ ਪਤੀ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਪੁਲਸ ਕੀਰਤੀ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰੇਗੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਫਸੇ ਇਸ ਸਿੱਖ ਪਰਿਵਾਰ ਨੇ ਭਾਰਤ ਵਾਪਸ ਆਉਣ ਦੀ ਲਗਾਈ ਗੁਹਾਰ (ਵੀਡੀਓ)

PunjabKesari

ਦੱਸਣਯੋਗ ਹੈ ਕਿ ਕੀਰਤੀ ਦੀ ਮਾਤਾ ਸੀਤਾ ਦੇਵੀ ਨੇ ਕਿਹਾ ਕਿ ਇਨ੍ਹਾਂ ਦਾ ਆਪਸੀ ਕਲੇਸ਼ ਕਦੇ-ਕਦੇ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਵੀ ਕੀਰਤੀ ਦਾ ਫੋਨ ਆਇਆ ਸੀ ਪਰ ਮੈਨੂੰ ਉਸ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਦੋ ਦਿਨ ਪਹਿਲਾਂ ਉਸ ਨੇ ਦੱਸਿਆ ਸੀ ਕਿ ਮੇਰੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹਨ।

ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮੌਤ

PunjabKesari


author

Shyna

Content Editor

Related News