ਘਰੇਲੂ ਕਲੇਸ਼ ਦਾ ਖ਼ੌਫਨਾਕ ਅੰਤ, ਪਤੀ ਤੋਂ ਦੁਖੀ ਪਤਨੀ ਨੇ ਕਰ ਲਈ ਖ਼ੁਦਕੁਸ਼ੀ

Monday, Nov 20, 2023 - 06:04 PM (IST)

ਘਰੇਲੂ ਕਲੇਸ਼ ਦਾ ਖ਼ੌਫਨਾਕ ਅੰਤ, ਪਤੀ ਤੋਂ ਦੁਖੀ ਪਤਨੀ ਨੇ ਕਰ ਲਈ ਖ਼ੁਦਕੁਸ਼ੀ

ਬਟਾਲਾ (ਸਾਹਿਲ) : ਪਿੰਡ ਢਡਿਆਲਾ ਨੱਤ ਵਿਖੇ ਪਤੀ ਤੋਂ ਦੁਖੀ ਪਤਨੀ ਵਲੋਂ ਜ਼ਹਿਰੀਲੀ ਦਵਾਈ ਖਾਣ ਨਾਲ ਉਸਦੀ ਮੌਤ ਹੋਣ ਦਾ ਅੱਤ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਅਮਰਨੂਰੀ ਪੁੱਤਰੀ ਬਲਵੰਤ ਸਿੰਘ ਵਾਸੀ ਧਰਦਿਓ, ਜ਼ਿਲ੍ਹਾ ਅੰਮ੍ਰਿਤਸਰ ਦਾ ਵਿਆਹ ਲਭਵਿੰਦਰ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਢਡਿਆਲਾ ਨੱਤ ਨਾਲ 8 ਸਾਲ ਪਹਿਲਾਂ ਹੋਇਆ ਸੀ ਅਤੇ ਇਸ ਦੇ ਦੋ ਬੱਚੇ ਇਕ ਲੜਕਾ ਤੇ ਲੜਕੀ ਹਨ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ, ਜੋ ਦੀਵਾਲੀ ’ਤੇ ਹੁਣ ਛੁੱਟੀ ਆਇਆ ਸੀ ਅਤੇ ਅਕਸਰ ਇਸਦੀ ਮਾਰ ਕੁੱਟ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਬੀਤੇ ਦਿਨੀਂ ਇਸ (ਅਮਰਨੂਰੀ) ਨੇ ਕੋਈ ਜ਼ਹਿਰਲੀ ਦਵਾਈ ਖਾ ਲਈ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿਥੇ ਅੱਜ ਇਸ ਦੀ ਮੌਤ ਹੋ ਗਈ।

ਉਕਤ ਸਬ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਇਸਦੇ ਪਤੀ ਲਭਵਿੰਦਰ ਸਿੰਘ ਦੇ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਸਦਰ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ। 


author

Gurminder Singh

Content Editor

Related News