ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਗੁੱਸੇ ''ਚ ਆਏ ਪਤੀ ਨੇ ਆਖਿਰ ਕਰ ਦਿੱਤਾ ਕਾਰਾ

Sunday, May 24, 2020 - 03:32 PM (IST)

ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਗੁੱਸੇ ''ਚ ਆਏ ਪਤੀ ਨੇ ਆਖਿਰ ਕਰ ਦਿੱਤਾ ਕਾਰਾ

ਅਬੋਹਰ (ਜ. ਬ.) : ਉਪਮੰਡਲ ਦੇ ਪਿੰਡ ਗੱਦਾਡੋਬ 'ਚ ਵਿਆਹੁਤਾ ਦਾ ਉਸਦੇ ਪਤੀ ਨੇ ਘਰੇਲੂ ਝਗੜੇ ਦੇ ਚਲਦੇ ਹੱਤਿਆ ਕਰ ਦਿੱਤੀ। ਮ੍ਰਿਤਕਾ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਥਾਣਾ ਸਦਰ ਪੁਲਸ ਨੇ ਮ੍ਰਿਤਕਾ ਦੇ ਪਤੀ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਰਸਿਮਰਤ ਕੌਰ (25) ਪੁੱਤਰੀ ਬਚਿੱਤਰ ਸਿੰਘ ਵਾਸੀ ਵਾਰਡ ਨੰਬਰ 27, ਗੁਰੂਸਰ ਬੱਸਤੀ, ਬੁਕਨ ਵਾਲਾ ਰੋੜ, ਮੋਗਾ ਉਮਰ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 6 ਸਾਲ ਪਹਿਲਾਂ ਗੱਦਾਡੋਬ ਵਾਸੀ ਜਸਵੰਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਕੁਝ ਸਮੇਂ ਮਗਰੋਂ ਉਨ੍ਹਾਂ ਦੇ ਪਰਿਵਾਰਕ ਵਿਵਾਦ ਰਹਿੰਦਾ ਸੀ, ਜਿਸਨੂੰ ਲੈ ਕੇ ਕਈ ਵਾਰ ਪੰਚਾਇਤ ਵੀ ਹੋਈ। 

PunjabKesari

ਗੁਰਮੀਤ ਕੌਰ ਨੇ ਕਥਿਤ ਦੋਸ਼ ਲਾਉਂਦੇ ਹੋਏ ਕਿਹਾ ਕਿ ਬੀਤੇ ਦਿਨੀਂ ਕਰੀਬ 12 ਵਜੇ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਫੋਨ ਕਰਕੇ ਅਪਣੇ ਘਰ ਬੁਲਾਇਆ ਸੀ। ਜਿਸ 'ਤੇ ਉਹ ਅਤੇ ਉਸਦਾ ਪਤੀ ਸ਼ਾਮ ਸਮੇਂ ਬੇਟੀ ਦੇ ਘਰ ਪਹੁੰਚੇ ਅਤੇ ਵੇਖਿਆ ਕਿ ਜਸਵੰਤ ਨੇ ਉਨ੍ਹਾਂ ਦੀ ਬੇਟੀ ਦੇ ਗਲੇ 'ਚ ਸਾਫਾ ਪਾਇਆ ਹੋਇਆ ਸੀ, ਜਦੋਂ ਤਕ ਉਨ੍ਹਾਂ ਨੇ ਉਸ ਨੂੰ ਛੁਡਵਾਇਆ ਉਦੋਂ ਤਕ ਉਹ ਮਰ ਚੁੱਕੀ ਸੀ ਅਤੇ ਉਸਦਾ ਪਤੀ ਜਸਵੰਤ ਮੌਕੇ ਤੋਂ ਫਰਾਰ ਹੋ ਗਿਆ। ਇਸਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਜਿਸ 'ਤੇ ਡੀ. ਐੱਸ. ਪੀ. ਸੰਦੀਪ ਸਿੰਘ, ਥਾਣਾ ਸਦਰ ਦੇ ਮੁਖੀ ਰਣਜੀਤ ਸਿੰਘ ਅਤੇ ਏ. ਐੱਸ. ਆਈ. ਦਿਆਲ ਚੰਦ ਮੌਕੇ 'ਤੇ ਪਹੁੰਚ ਕੇ ਜਾਂਚ ਕਰਦੇ ਹੋਏ ਮ੍ਰਿਤਕਾ ਦੀ ਮਾਂ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ ਜਸਵੰਤ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

PunjabKesari

ਥਾਣਾ ਮੁੱਖੀ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਮ੍ਰਿਤਕਾ ਦੀ ਹੱਤਿਆ ਤੋਂ ਪਹਿਲਾਂ ਕੁੱਟ-ਮਾਰ ਵੀ ਕੀਤੀ ਗÎਈ ਸੀ ਕਿਉਂਕਿ ਉਸਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਵਰਤੋਂ 'ਚ ਲਿਆ ਸਾਫਾ ਵੀ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਜਸਵੰਤ ਸਿੰਘ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News