ਤਿੰਨ ਧੀਆਂ ਤੇ ਪਤਨੀ ਨੂੰ ਛੱਡ ਪਤੀ ਪ੍ਰੇਮਿਕਾ ਨਾਲ ਫਰਾਰ

Wednesday, Jan 20, 2021 - 02:12 PM (IST)

ਤਿੰਨ ਧੀਆਂ ਤੇ ਪਤਨੀ ਨੂੰ ਛੱਡ ਪਤੀ ਪ੍ਰੇਮਿਕਾ ਨਾਲ ਫਰਾਰ

ਘਨੌਰ (ਅਲੀ)- ਘਨੌਰ ਦੇ ਵਾਰਡ ਨੰਬਰ 11 ’ਚ ਰਹਿੰਦਾ ਵਿਅਕਤੀ ਦੀਪੀ ਆਪਣੀ ਪਤਨੀ ਅਤੇ ਤਿੰਨ ਧੀਆਂ ਨੂੰ ਛੱਡ ਕੇ ਪ੍ਰੇਮਿਕਾ ਨਾਲ ਫਰਾਰ ਹੋ ਗਿਆ। ਇਸ ਤੋਂ ਦੁਖੀ ਪਤਨੀ ਨੇ ਪਤੀ ਦੀ ਕਰਤੂਤਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਨੂੰ ਸਰਕਾਰੀ ਹਸਪਤਾਲ ਘਨੌਰ ਵਿਖੇ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਵਿਆਹੁਤਾ ਦੇ ਸਹੁਰਾ ਜੈਪਾਲ ਨੇ ਦੱਸਿਆ ਕਿ ਮੇਰਾ ਪੁੱਤਰ ਦੀਪੀ ਅਤੇ ਕਵਿਤਾ ਦਾ ਵਿਆਹ ਲਗਭਗ 9-10 ਸਾਲ ਪਹਿਲਾਂ ਹੋਇਆ ਸੀ। ਉਸ ਦੀਆਂ ਤਿੰਨ ਧੀਆਂ ਸੁਨੇਹਾ (9), ਖੁਸ਼ੀ (6), ਸ਼ਹਾਨਾ (3) ਹਨ। ਮੇਰਾ ਪੁੱਤਰ ਲੰਘੇ ਦਿਨੀਂ ਆਪਣੀਆਂ ਧੀਆਂ ਅਤੇ ਪਤਨੀ ਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਜ ਸਾਡੇ ਪਿੱਛੋਂ, ਕਵਿਤਾ ਨੇ ਘਰ ’ਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ।

ਇਸ ਮੌਕੇ ਕਵਿਤਾ ਨੇ ਦੱਸਿਆ ਕਿ ਮੇਰੇ ਪਤੀ ਦੇ ਕਿਸੇ ਕੁੜੀ ਨਾਲ ਸਬੰਧ ਹਨ। ਜਦੋਂ ਮੈਂ ਉਸ ਬਾਰੇ ਪੁੱਛਦੀ ਹਾਂ ਤਾਂ ਮੇਰੀ ਕੁੱਟਮਾਰ ਕਰਦਾ ਹੈ। ਮੇਰੇ ਕੋਲ ਉਨ੍ਹਾਂ ਦੋਵਾਂ ਦੀਆਂ ਫੋਨ ਅਤੇ ਹੋਈਆਂ ਆਪਸੀ ਗੱਲ-ਬਾਤ ਦੀਆਂ ਕਾਲਾਂ ਰਿਕਾਡਿੰਗਾਂ ਵੀ ਮੌਜੂਦ ਹਨ। ਮੈਂ ਦੋਵਾਂ ਖ਼ਿਲਾਫ਼ ਪੁਲਸ ਕੰਪਲੇਟ ਵੀ ਕਰਵਾਈ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੀ ਅਤੇ ਧੀਆਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


author

Gurminder Singh

Content Editor

Related News