ਵਿਧਾਨ ਸਭਾ ’ਚ ਕਾਂਗਰਸ ਦਾ ਜ਼ਬਰਦਸਤ ਹੰਗਾਮਾ, ਕੁੱਝ ਹੀ ਮਿੰਟਾਂ ’ਚ ਪਾਸ ਹੋਏ ਕਈ ਬਿੱਲ

Friday, Sep 30, 2022 - 02:04 PM (IST)

ਵਿਧਾਨ ਸਭਾ ’ਚ ਕਾਂਗਰਸ ਦਾ ਜ਼ਬਰਦਸਤ ਹੰਗਾਮਾ, ਕੁੱਝ ਹੀ ਮਿੰਟਾਂ ’ਚ ਪਾਸ ਹੋਏ ਕਈ ਬਿੱਲ

ਚੰਡੀਗੜ੍ਹ : ਵਿਧਾਨ ਸਭਾ ਦੇ ਤੀਜੇ ਦਿਨ ਦੀ ਕਾਰਵਾਈ ਵੀ ਖੂਬ ਹੰਗਾਮਾ ਭਰਪੂਰ ਰਹੀ। ਵਿਰੋਧੀ ਧਿਰ ਵਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ’ਤੇ ਕਾਰਵਾਈ ਨੂੰ ਲੈ ਕੇ ਸਦਨ ਅੰਦਰ ਖੂਬ ਹੰਗਾਮਾ ਕੀਤਾ ਗਿਆ। ਇਸ ਸ਼ੋਰ-ਸ਼ਰਾਬੇ ਦਰਮਿਆਨ ਪੰਜਾਬ ਸਰਕਾਰ ਵਲੋਂ ਕੁੱਝ ਮਿੰਟਾਂ ਵਿਚ ਕਈ ਬਿੱਲ ਪਾਸ ਕਰ ਦਿੱਤੇ ਗਏ। ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਜੀਲੈਂਸ ਰਿਪੀਲ ਬਿੱਲ ਦਾ ਪ੍ਰਸਤਾਅ ਪੇਸ਼ ਕੀਤਾ ਗਿਆ ਜਿਸ ਨੂੰ ਸਪੀਕਰ ਵਲੋਂ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਾਮਲ ਲੈਂਡ ਅਮੈਂਡਮੈਂਟ ਬਿੱਲ ਪੇਸ਼ ਕੀਤਾ ਗਿਆ ਜਿਸ ਨੂੰ ਸਪੀਕਰ ਵਲੋਂ ਸਦਨ ਵਿਚ ਹਾਂ-ਨਾਂਹ ਦੇ ਰੂਪ ਵਿਚ ਕਰਵਾਈ ਵੀ ਵੋਟਿੰਗ ਰਾਹੀਂ ਪਾਸ ਕਰ ਦਿੱਤਾ ਗਿਆ।

​ ​ਇਸ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮ ਵਲੋਂ ਸਦਨ ਅੰਦਰ ਗੁਡਸ ਸਰਵਿਸ ਟੈਕਸ ਬਿੱਲ ਪੇਸ਼ ਕੀਤਾ ਗਿਆ। ਜਿਸ ’ਤੇ ਵਿਰੋਧੀ ਧਿਰ ਕਾਂਗਰਸ ਵਲੋਂ ਖੋਬ ਹੰਗਾਮਾ ਕੀਤਾ ਗਿਆ, ਸਪੀਕਰ ਵਲੋਂ ਵਿਰੋਧੀ ਧਿਰ ਨੂੰ ਬਿੱਲਾਂ ਲਈ ਬਹਿਸ ਵਿਚ ਹਿੱਸਾ ਲੈਣ ਦੀ ਕੀਤੀ ਗਈ ਅਪੀਲ ਦੇ ਬਾਵਜੂਦ ਹੰਗਾਮਾ ਹੋਇਆ ਅਤੇ ਹੰਗਾਮੇ ਦਰਮਿਆਨ ਹੀ ਇਹ ਬਿੱਲ ਪਾਸ ਕਰ ਦਿੱਤੇ ਗਏ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਹਮਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਦੇਸ਼ ਤੋਂ ਸਖ਼ਤ ਜਵਾਬ

ਇਸ ਮੌਕੇ ਵਿਧਾਨ ਸਭਾ ਵਿਚ ਹੰਗਾਮਾ ਕਰ ਰਹੀ ਕਾਂਗਰਸ ਨੇ ਕਿਹਾ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਗ੍ਰਿਫਤਾਰ ਕੀਤਾ ਜਾਵੇ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਫੌਜਾ ਸਿਘ ਸਰਾਰੀ ਦੀ ਬੀਤੇ ਦਿਨੀਂ ਇਕ ਆਡੀਓ ਵਾਇਰਲ ਹੋਈ ਸੀ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਧਰ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਜਾਣ ਬੁੱਝ ਕੇ ਸਦਨ ਵਿਚ ਹੰਗਾਮਾ ਕਰ ਰਹੀ ਹੈ। 

ਇਹ ਵੀ ਪੜ੍ਹੋ : ਆਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ’ਚ ਘਿਰੇ ਮੰਤਰੀ ਸਰਾਰੀ ’ਤੇ ਹੋ ਸਕਦੀ ਹੈ ਵੱਡੀ ਕਾਰਵਾਈ

ਇਸ ਹੰਗਾਮੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਸਪੀਕਰ ਨੂੰ ਨਕਲੀ ਸਪੀਕਰ ਕਹਿੰਦੇ ਹਨ ਉਹ ਖੁਦ ਨਕਲੀ ਮੁੱਖ ਮੰਤਰੀ ਦੇ ਨਾਲ ਕੰਮ ਕਰਦੇ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਫਲੋਰ ਕਰੋਸ ਕਰਕੇ ਇਕੱਠੇ ਹੋ ਗਏ ਜਿਨ੍ਹਾਂ ਨੂੰ ਸਪੀਕਰ ਨੇ ਬੈਠਣ ਦੀ ਅਪੀਲ ਕੀਤੀ। ਇਸ ਦਰਮਿਆਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਲਖੀ ਵਿਖਾਉਂਦੇ ਹੋਏ ਕਿਹਾ ਕਿ ਸਦਨ ਦਾ ਮਜ਼ਾਕ ਬਨਾਉਣ ਵਾਲਿਆਂ ਨੂੰ ਸਪੀਕਰ ਆਪਣੀ ਤਾਕਤ ਵਿਖਾਉਣ। ਮੰਤਰੀ ਧਾਲੀਵਾਲ ਨੇ ਵੀ ਵਿਰੋਧੀ ਧਿਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਬਾਅਦ ਵਿਚ ਇਸ ਹੰਗਾਮਾ ਦੌਰਾਨ ਸਪੀਕਰ ਵਲੋਂ ਸਦਨ ਮੁਲਤਵੀ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : 13 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News