ਸਿੱਖ ਕੌਮ ਦੀ ਜਿੱਤ ਦਾ ਸ਼ੁਕਰੀਆ ਕਰਨ ਸ੍ਰੀ ਦਰਬਾਰ ਸਾਹਿਬ ਪੁੱਜਣਗੇ ''ਫੂਲਕਾ''

Tuesday, Dec 18, 2018 - 09:27 AM (IST)

ਸਿੱਖ ਕੌਮ ਦੀ ਜਿੱਤ ਦਾ ਸ਼ੁਕਰੀਆ ਕਰਨ ਸ੍ਰੀ ਦਰਬਾਰ ਸਾਹਿਬ ਪੁੱਜਣਗੇ ''ਫੂਲਕਾ''

ਚੰਡੀਗੜ੍ਹ/ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐੱਚ. ਐੱਸ. ਫੂਲਕਾ ਮੰਗਲਵਾਰ ਨੂੰ 34 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਸਫਲਤਾ ਦਾ ਸ਼ੁਕਰੀਆ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਐੱਚ. ਐੱਸ. ਫੂਲਕਾ ਮੰਗਲਵਾਰ ਦੁਪਹਿਰ ਕਰੀਬ 1.30 ਵਜੇ ਅੰਮ੍ਰਿਤਸਰ ਏਅਰਪੋਰਟ ਪੁੱਜਣਗੇ ਅਤੇ 2.30 ਵਜੇ ਦੇ ਕਰੀਬ ਉਹ ਸ੍ਰੀ ਦਰਬਾਰ ਸਾਹਿਬ ਪੁੱਜ ਕੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਗੇ ਅਤੇ ਸਿੱਖ ਕੌਮ ਦੀ ਸਫਲਤਾ ਲਈ ਸ਼ੁਕਰੀਆ ਕਰਨਗੇ। ਬੀਤੇ ਦਿਨ 1984 ਸਿੱਖ ਕਤਲੇਆਮ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਫੂਲਕਾ ਭਾਵੁਕ ਹੋ ਗਏ ਸਨ। ਐੱਚ. ਐੱਸ. ਫੂਲਕਾ ਪਿਛਲੇ 34 ਸਾਲਾਂ ਤੋਂ ਅਦਾਲਤਾਂ 'ਚ ਮੁਫਤ ਸਿੱਖ ਵਿਰੋਧੀ ਦੰਗਾ ਪੀੜਤਾਂ ਦੀ ਅਗਵਾਈ ਕਰਦੇ ਆ ਰਹੇ ਹਨ। ਦੰਗਾ ਪੀੜਤਾਂ ਦਾ ਮੁਕੱਦਮਾ ਲੜਨ 'ਚ ਆ ਰਹੀ ਪਰੇਸ਼ਾਨੀ ਕਾਰਨ ਉਨ੍ਹਾਂ ਨੇ ਪੰਜਾਬ 'ਚ ਵਿਰੋਧੀ ਧਿਰ ਦੇ ਅਹੁਦੇ ਨੂੰ ਵੀ ਛੱਡ ਦਿੱਤਾ ਸੀ।


author

Babita

Content Editor

Related News