ਸਿਹਤ ਵਿਭਾਗ ਦੀ ਟੀਮ ਨੂੰ 2 ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ, ਮੌਕੇ ’ਤੇ ਕੀਤਾ ਨਸ਼ਟ
Wednesday, Jun 20, 2018 - 01:51 AM (IST)

ਪਠਾਨਕੋਟ/ਸੁਜਾਨਪੁਰ, (ਸ਼ਾਰਦਾ, ਹੀਰਾ ਲਾਲ, ਸਾਹਿਲ)- ਐੱਸ. ਐੱਮ. ਓ. ਸੁਜਾਨਪੁਰ ਡਾ. ਨੀਰੂ ਸ਼ਰਮਾ ਅਤੇ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਦੀ ਅਗਵਾਈ ਹੇਠ ਸੁਜਾਨਪੁਰ ਵਿਚ ਕਈ ਘਰਾਂ ’ਚ ਸਰਵੇ ਕਰ ਕੇ ਪਾਣੀ ਦੀਆਂ ਟੈਂਕੀਆਂ, ਕੂਲਰ, ਟਰੇਅ ਦੀ ਚੈਕਿੰਗ ਕਰ ਕੇ ਡੇਂਗੂ ਮੱਛਰਾਂ ਦਾ ਲਾਰਵਾ ਖੰਗਾਲਿਆ ਗਿਆ, ਉਥੇ ਹੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਗਿਆ ਕਿ ਜ਼ਿਆਦਾ ਦਿਨਾਂ ਤੱਕ ਕੂਲਰ, ਟਾਇਰਾਂ, ਗਮਲਿਅਾਂ ’ਚ ਪਾਣੀ ਖਡ਼੍ਹਾ ਨਾ ਰਹਿਣ ਦੇਣ ਅਤੇ ਤੁਰੰਤ ਬਦਲਣ ਕਿਉਂਕਿ ਮੱਛਰਾਂ ਦਾ ਲਾਰਵਾ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਅਜਿਹੇ ਵਿਚ ਇਨ੍ਹਾਂ ਚੀਜ਼ਾਂ ਨੂੰ ਖੁੱਲ੍ਹੇ ਵਿਚ ਨਾ ਰੱਖ ਕੇ ਢੱਕ ਕੇ ਰੱਖਣ। ਉਥੇ ਹੀ ਹੈਲਥ ਵਿਭਾਗ ਦੀ ਟੀਮ ਨੂੰ ਸਰਵੇ ਦੌਰਾਨ ਦੋ ਘਰਾਂ ’ਚੋਂ ਡੇਂਗੂ ਮੱਛਰਾਂ ਦਾ ਲਾਰਵਾ ਵੀ ਮਿਲਿਆ, ਜਿਸ ਨੂੰ ਮੌਕੇ ’ਤੇ ਟੀਮ ਨੇ ਨਸ਼ਟ ਕਰ ਦਿੱਤਾ। ਇਸ ਮੌਕੇ ਇੰਸਪੈਕਟਰ ਰਘੁਵੀਰ ਚੰਦ, ਇੰਸਪੈਕਟਰ ਗੁਰਮੁੱਖ ਸਿੰਘ, ਸਤਨਾਮ ਸਿੰਘ, ਪ੍ਰਦੀਪ ਭਗਤ, ਰਣਜੀਤ ਸਿੰਘ, ਭੁਪਿੰਦਰ ਸਿੰਘ, ਕਮਲਜੀਤ ਆਦਿ ਹਾਜ਼ਰ ਸਨ।