ਮੋਗਾ ਦੇ ਹਸਪਤਾਲ ’ਚ ਰਾਤ ਦੋ ਵਜੇ ਪਿਆ ਚੀਕ-ਚਿਹਾੜਾ, ਘਟਨਾ ਦੇਖ ਦਾਖਲ ਮਰੀਜ਼ਾਂ ਦੇ ਕੰਬੇ ਦਿਲ

Tuesday, Jan 10, 2023 - 06:27 PM (IST)

ਮੋਗਾ (ਆਜ਼ਾਦ, ਗੋਪੀ ਰਾਊਕੇ) : ਸਿਵਲ ਹਸਪਤਾਲ ਮੋਗਾ ਵਿਚ ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਵੱਲੋਂ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਸੀ, ਗੁੰਡਾਗਰਦੀ ਦਾ ਨੰਗਾ ਨਾਂਚ ਕੀਤੇ ਜਾਣ ਅਤੇ ਦਾਖਲ ਮਰੀਜ਼ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਦੇ ਸਟਾਫ ਅਤੇ ਦਾਖਲ ਮਰੀਜ਼ਾਂ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੁੱਕਣ ਵਾਲਾ ਰੋਡ ਮੋਗਾ ਨਿਵਾਸੀ ਜਸਪ੍ਰੀਤ ਸਿੰਘ ਜੱਸਾ ਜਿਸ ’ਤੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਦਿਨ ਸਮੇਂ ਹਮਲਾ ਕਰ ਕੇ ਜ਼ਖਮੀ ਕੀਤਾ ਗਿਆ ਸੀ ਅਤੇ ਉਹ ਸਿਵਲ ਹਸਪਤਾਲ ਮੋਗਾ ਵਿਚ ਜ਼ੇਰੇ ਇਲਾਜ ਸੀ। ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਰਾਤ 2 ਵਜੇ ਕਰੀਬ ਹਥਿਆਰਾਂ ਨਾਲ ਲੈਸ 3 ਵਿਅਕਤੀ ਅਤੇ ਇਕ ਔਰਤ ਉਸਦੇ ਵਾਰਡ ਵਿਚ ਦਾਖਲ ਹੋਏ, ਜਿਨ੍ਹਾਂ ਵਿਚ ਇਕ ਪੁਲਸ ਮੁਲਾਜ਼ਮ ਸੀ ਅਤੇ ਮੇਰੇ ਨਾਲ ਧੱਕਾ ਮੁੱਕੀ ਕਰਨ ਲੱਗ ਪਏ ਅਤੇ ਗਾਲੀ-ਗਲੋਚ ਦੇ ਇਲਾਵਾ ਮੈਂਨੂੰ ਜ਼ਬਰਦਸਤੀ ਆਪਣੇ ਨਾਲ ਖਿੱਚ ਕੇ ਲੈ ਜਾਣ ਦਾ ਯਤਨ ਕੀਤਾ ਪਰ ਵਾਰਡ ਵਿਚ ਮੌਜੂਦ ਮਰੀਜ਼ਾਂ ਕਰਨਪਾਲ ਸਿੰਘ ਅਤੇ ਹੋਰਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਜਿਸ ’ਤੇ ਉਨ੍ਹਾਂ ਨੂੰ ਮੈਂਨੂੰ ਤੇਜ਼ਧਾਰ ਤਲਵਾਰ ਨਾਲ ਜ਼ਖਮੀ ਕਰ ਦਿੱਤਾ, ਜਿਸ ’ਤੇ ਰੌਲਾ ਪੈਣ ’ਤੇ ਸਾਰੇ ਹਮਲਾਵਰ ਧਮਕੀਆਂ ਦਿੰਦੇ ਹੋਏ ਉਥੋਂ ਚਲੇ ਗਏ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਨੌਜਵਾਨ ਕੁੜੀ ਦੇ ਸਿਰ ’ਚ ਗੋਲ਼ੀ ਮਾਰ ਕੇ ਕੀਤਾ ਕਤਲ

ਉਨ੍ਹਾਂ ਕਿਹਾ ਕਿ ਕਰੀਬ 10 ਦਿਨ ਪਹਿਲਾਂ ਹਮਲਾਵਰਾਂ ਦਾ ਮੇਰੇ ਚਾਚੇ ਨਾਲ ਤਕਰਾਰ ਹੋਈ ਸੀ, ਜਿਸ ਕਾਰਣ ਉਹ ਸਾਡੇ ਨਾਲ ਰੰਜਿਸ਼ ਰੱਖਦੇ ਆ ਰਹੇ ਸੀ ਅਤੇ ਇਸੇ ਕਾਰਣ ਉਨ੍ਹਾਂ ਸਿਵਲ ਹਸਪਤਾਲ ਮੋਗਾ ਵਿਚ ਮੈਂਨੂੰ ਜ਼ਬਰਦਸਤੀ ਲਿਜਾਣ ਦਾ ਯਤਨ ਕਰਦਿਆਂ ਜ਼ਖਮੀ ਕਰ ਦਿੱਤਾ। ਜਸਪ੍ਰੀਤ ਸਿੰਘ ਜੱਸਾ ਨੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਨੂੰ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਲਛਮਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਸਪ੍ਰੀਤ ਸਿੰਘ ਜੱਸਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ

ਕੀ ਕਹਿਣੈ ਵਾਰਡ ਕੌਂਸਲਰ ਦਾ

ਸਿਵਲ ਹਸਪਤਾਲ ਵਿਚ ਗੱਲਬਾਤ ਕਰਦਿਆਂ ਇਲਾਕਾ ਕੌਂਸਲਰ ਬੂਟਾ ਸਿੰਘ ਨੇ ਕਿਹਾ ਕਿ ਜਿਨ੍ਹਾਂ ਹਮਲਾਵਰਾਂ ਨੇ ਜਸਪ੍ਰੀਤ ਸਿੰਘ ਜੱਸਾ ’ਤੇ ਹਮਲਾ ਕੀਤਾ ਹੈ, ਉਨ੍ਹਾਂ ਹੋਰਨਾਂ ਵਿਅਕਤੀਆਂ ’ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਹੈ ਅਤੇ ਕਈਆਂ ਦੀ ਘਰ ਜਾ ਕੇ ਵੀ ਕੁੱਟ-ਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਕਿਉਂਕਿ ਇਹ ਲੋਕ ਗੁੰਡਾਗਰਦੀ ਕਰਦੇ ਹਨ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਅਜਿਹੀ ਗੁੰਡਾਗਰਦੀ ਨੂੰ ਰੋਕਿਆ ਜਾਵੇ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਖਾ ਲਿਆ ਪੰਜ ਭੈਣਾਂ ਦਾ ਇਕਲੌਤਾ ਵੀਰ, ਲੋਹੜੀ ਦੇ ਕੇ ਪਰਤਦੇ ਨੂੰ ਲੈ ਗਈ ਹੋਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News