ਅੰਮ੍ਰਿਤਸਰ: ਹਸਪਤਾਲ ’ਚ ਮਰੀਜ਼ਾਂ ਤੋਂ 10 ਰੁਪਏ ਡਾਕਟਰੀ ਪਰਚੀ ਤੇ 20 ਰੁਪਏ ਪਾਰਕਿੰਗ ਫੀਸ ਵਸੂਲੀ ਜਾ ਰਹੀ
Sunday, Feb 01, 2026 - 04:21 PM (IST)
ਅੰਮ੍ਰਿਤਸਰ (ਦਲਜੀਤ)- ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਦੇ ਵਾਰਿਸਾਂ ਦੀਆਂ ਜੇਬਾਂ ’ਤੇ ਲਗਾਤਾਰ ਬੋਝ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਹਸਪਤਾਲ ਦੀ ਪਾਰਕਿੰਗ ਦਾ ਸਾਲਾਨਾ ਠੇਕਾ 40 ਲੱਖ ਰੁਪਏ ਤੋਂ ਵਧੇਰੇ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਠੇਕੇਦਾਰ ਇਹ ਠੇਕਾ ਲੈਣ ਤੋਂ ਕੰਨੀ ਕਤਰਾ ਰਹੇ ਹਨ। ਪਾਰਕਿੰਗ ਦੇ ਸੁਚੱਜੇ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਮਰੀਜ਼ਾਂ ਦੇ ਵਾਰਿਸਾਂ ਦੀ ਲੁੱਟ ਹੋ ਰਹੀ ਹੈ, ਉਥੇ ਹੀ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ’ਚ ਵੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ
ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਸਰਕਾਰ ਇਕ ਪਾਸੇ ਮੁਫ਼ਤ ਸਿਹਤ ਸੇਵਾਵਾਂ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪਾਰਕਿੰਗ ਦੇ ਨਾਂ ’ਤੇ ਮੋਟੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2025 ’ਚ ਪਾਰਕਿੰਗ ਦਾ ਠੇਕਾ ਲੱਗਭਗ 45 ਲੱਖ ਰੁਪਏ ’ਚ ਹੋਇਆ ਸੀ, ਜਿਸ ਦੀ ਮਿਆਦ 22 ਜਨਵਰੀ 2026 ਨੂੰ ਖ਼ਤਮ ਹੋ ਚੁੱਕੀ ਹੈ। ਹੁਣ ਮੈਡੀਕਲ ਸੁਪਰਡੈਂਟ ਵੱਲੋਂ ਮੁੜ ਬੋਲੀ ਰੱਖੀ ਗਈ ਸੀ ਪਰ ਮਹਿੰਗੇ ਠੇਕੇ ਅਤੇ ਜੀ. ਐੱਸ. ਟੀ. ਕਾਰਨ ਕੋਈ ਵੀ ਠੇਕੇਦਾਰ ਅੱਗੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਠੇਕਾ 24 ਲੱਖ ਰੁਪਏ ਸੀ, ਜਿਸ ਨੂੰ ਇਕਦਮ ਵਧਾ ਕੇ ਆਮ ਲੋਕਾਂ ’ਤੇ ਬੋਝ ਪਾਇਆ ਗਿਆ ਹੈ। ਇਸ ਸਬੰਧੀ ਜਦੋਂ ਮੈਡੀਕਲ ਸੁਪਰੀਡੈਂਟ ਡਾ. ਕਰਮਜੀਤ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ।
ਬਜਟ 2026 ’ਚ ਵੀ ਪੰਜਾਬ ਦੀ ਅਣਦੇਖੀ, 12 ਸਾਲਾਂ ਤੋਂ ਬਣਦਾ ਹੱਕ ਨਹੀਂ ਮਿਲਿਆ: ਰਾਜਾ ਵੜਿੰਗ
ਓ. ਪੀ. ਡੀ. ਪਰਚੀ ਨਾਲੋਂ ਮਹਿੰਗੀ ਪਾਰਕਿੰਗ
ਲਾਲੀ ਅਤੇ ਰਾਜੂ ਨੇ ਸਮੀਖਿਆ ਕਰਦਿਆਂ ਦੱਸਿਆ ਕਿ ਹਸਪਤਾਲ ’ਚ ਮਰੀਜ਼ ਦੀ ਜਾਂਚ ਲਈ ਓ. ਪੀ. ਡੀ. ਪਰਚੀ 10 ਰੁਪਏ ਦੀ ਹੈ, ਜਦਕਿ ਉਸ ਦੇ ਵਾਹਨ ਦੀ ਪਾਰਕਿੰਗ ਪਰਚੀ 20 ਰੁਪਏ ਵਸੂਲੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ’ਚ ਪਰਚੀ ਅਤੇ ਪਾਰਕਿੰਗ ਦੋਵੇਂ ਮੁਫ਼ਤ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਗਰੀਬ ਮਰੀਜ਼ਾਂ ਨੂੰ ਅਸਲ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ- 'ਸੰਤੁਸ਼ਟੀਜਨਕ ਨਹੀਂ ਕੇਂਦਰ ਸਰਕਾਰ ਦਾ ਬਜਟ' : MP ਹਰਸਿਮਰਤ ਕੌਰ ਬਾਦਲ
ਸੁਰੱਖਿਆ ਦੀ ਘਾਟ ਕਾਰਨ ਰੋਜ਼ਾਨਾ ਹੋ ਰਹੀਆਂ ਚੋਰੀਆਂ
ਲਾਲੀ ਅਤੇ ਰਾਜੂ ਨੇ ਦੱਸਿਆ ਕਿ ਪਾਰਕਿੰਗ ’ਚ ਸੁਰੱਖਿਆ ਕਰਮਚਾਰੀਆਂ ਦੀ ਘਾਟ ਕਾਰਨ ਰੋਜ਼ਾਨਾ ਵਾਹਨ ਚੋਰੀ ਹੋ ਰਹੇ ਹਨ। ਪਿਛਲੇ ਦਿਨੀਂ ਇਕ ਚੋਰ ਵੱਲੋਂ ਈ-ਰਿਕਸ਼ਾ ਰਾਹੀਂ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਜੇਕਰ ਸਰਕਾਰ ਮੁਫ਼ਤ ਪਾਰਕਿੰਗ ਅਤੇ ਪੁਖ਼ਤਾ ਸੁਰੱਖਿਆ ਦਾ ਐਲਾਨ ਕਰੇ ਤਾਂ ਹੀ ਹਸਪਤਾਲ ਦੀਆਂ ਸੇਵਾਵਾਂ ’ਚ ਨਿਖਾਰ ਆ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਬੱਸ ਹਾਦਸਾ, ਗਰਭਵਤੀ ਔਰਤ ਸਮੇਤ 7 ਸਵਾਰੀਆਂ ਜ਼ਖ਼ਮੀ, ਪੈ ਗਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
