ਹੌਜ਼ਰੀ ’ਚ ਅੱਗ ਲੱਗਣ ਨਾਲ ਲੱਖਾਂ ਦੀ ਮਸ਼ੀਨਰੀ ਤੇ ਮਾਲ ਸਡ਼ਿਆ

Monday, Jul 23, 2018 - 07:17 AM (IST)

ਹੌਜ਼ਰੀ ’ਚ ਅੱਗ ਲੱਗਣ ਨਾਲ ਲੱਖਾਂ ਦੀ ਮਸ਼ੀਨਰੀ ਤੇ ਮਾਲ ਸਡ਼ਿਆ

ਲੁਧਿਆਣਾ, (ਮਹੇਸ਼)- ਜਲੰਧਰ ਬਾਈਪਾਸ ਦੇ ਨੇਡ਼ੇ ਇਕ ਹੌਜ਼ਰੀ ’ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦੀ ਮਸ਼ੀਨਰੀ ਅਤੇ ਮਾਲ ਸਡ਼ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਕਈ ਘੰਟਿਆਂ ਦੀ ਸਖ਼ਤ ਮਿਹਨਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ।
 ਘਟਨਾ ਸ਼ਾਮ ਲਗਭਗ 4 ਵਜੇ ਦੇ ਬਾਅਦ ਵਾਪਰੀ ਹੈ। ਇਸ ਤੋਂ ਪਹਿਲਾ ਹੌਜ਼ਰੀ ਦੇ ਕਢਾਈ ਯੂਨਿਟ ’ਚ ਕੰਮ ਚੱਲ ਰਿਹਾ ਸੀ। 4 ਵਜੇ ਦੇ ਬਾਅਦ ਵਰਕਰ ਛੁੱਟੀ ਕਰ ਕੇ ਚਲੇ ਗਏ। ਇਸ ਤੋਂ ਬਾਅਦ ਬਿਜਲੀ ਦੇ ਸ਼ਾਰਟ-ਸਰਕਟ ਨਾਲ ਅੱਗ ਲੱਗ ਗਈ। ਹੌਜ਼ਰੀ ਸੰਚਾਲਕਾਂ ਨੇ ਦੱਸਿਆ ਕਿ ਇਸ ਵਾਰਦਾਤ ’ਚ ਉਨ੍ਹਾਂ ਦਾ ਲਗਭਗ 10 ਲੱਖ ਰੁਪਏ ਦਾ ਮਾਲ ਅਤੇ 20 ਲੱਖ ਰੁਪਏ ਦੀ ਕੀਮਤ ਦੀਆਂ ਮਸ਼ੀਨਾਂ ਸਡ਼ ਗਈਆਂ। 
 


Related News