ਵੱਡੀ ਖ਼ਬਰ : ਹੁਸ਼ਿਆਰਪੁਰ ’ਚ ਨੌਜਵਾਨ ਆੜ੍ਹਤੀਏ ਨੂੰ ਕੀਤਾ ਗਿਆ ਅਗਵਾ, ਮੰਗੇ ਦੋ ਕਰੋੜ ਰੁਪਏ
Monday, Sep 20, 2021 - 05:46 PM (IST)
ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੀ ਰਹਿਮਪੁਰ ਸਬਜ਼ੀ ਮੰਡੀ ਵਿਚ ਰਾਜਨ ਨਾਮ ਦੇ ਨੌਜਵਾਨ ਆੜ੍ਹਤੀਏ ਨੂੰ ਕੁੱਝ ਨਕਾਬਪੋਸ਼ਾਂ ਨੇ ਅਗਵਾ ਕਰ ਲਿਆ। ਘਟਨਾ ਸਵੇਰੇ 4.42 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਰਾਜਨ ਨਾਮ ਦਾ ਇਹ ਆੜ੍ਹਤੀ ਆਪਣੀ ਦੁਕਾਨ ’ਤੇ ਆਇਆ। ਇਸ ਦੌਰਾਨ ਪਹਿਲਾਂ ਤੋਂ ਤਿਆਰੀ ’ਚ ਬੈਠੇ ਅਗਵਾਕਾਰਾਂ ਨੇ ਰਾਜਨ ਨੂੰ ਗੱਡੀ ਨਾਲ ਗੱਡੀ ਲਗਾ ਕੇ ਰੋਕ ਲਿਆ ਅਤੇ ਰਾਜਨ ਨੂੰ ਗੱਡੀ ’ਚੋਂ ਉਤਾਰ ਕੇ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਨਾਲ ਹੀ ਉਸ ਦੀ ਗੱਡੀ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਸਬਜ਼ੀ ਮੰਡੀ ਵਿਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਅਗਵਾਕਾਰਾਂ ਨੇ ਨੌਜਵਾਨ ਦੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਦਿੱਤੇ ਰਾਵਤ ਦੇ ਬਿਆਨ ਤੋਂ ਭੜਕੇ ਸੁਨੀਲ ਜਾਖੜ, ਦਿੱਤਾ ਵੱਡਾ ਬਿਆਨ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪਲਸ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ, ਅਜੇ ਤਕ ਮਾਮਲਾ ਸਾਫ ਨਹੀਂ ਹੋ ਰਿਹਾ ਹੈ। ਘਟਨਾ ਸਵੇਰੇ ਉਸ ਸਮੇਂ ਹੋਈ ਜਦੋਂ ਰੋਜ਼ਾਨਾ ਵਾਂਗ ਰਾਜਨ ਆਪਣੀ ਕਾਰ ਵਿਚ ਬੈਠਕੇ ਮੰਡੀ ਜਾ ਰਿਹਾ ਸੀ। ਉਧਰ ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਕਤਸਰ ਦੇ ਪਿੰਡ ਡੋਡਾਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ, ਸੀ. ਸੀ. ਟੀ. ਵੀ. ਦੇਖ ਉੱਡੇ ਹੋਸ਼