ਹੁਸ਼ਿਆਰਪੁਰ ਲੋਕ ਸਭਾ ਹਲਕੇ ਨੂੰ ਦਿੱਤੇ ਜਾਣਗੇ 100 ਆਕਸੀਜਨ ਕੰਸਟਰੇਟਰ : ਸੋਮ ਪ੍ਰਕਾਸ਼

Thursday, May 20, 2021 - 07:46 PM (IST)

ਹੁਸ਼ਿਆਰਪੁਰ, ਫਗਵਾੜਾ(ਹਰਜੋਤ)- ਜਿੱਥੇ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ 'ਚ ਲੈ ਕੇ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਪੰਜਾਬ 'ਚ ਵੀ ਕੋਰੋਨਾ ਮਹਾਮਾਰੀ ਨਾਲ ਲੋਕ ਜੂਝ ਰਹੇ ਹਨ। ਪਿਛਲੇ ਸਾਲ ਕੋਰੋਨਾ ਦੀ ਪਹਲੀ ਲਹਿਰ ਦੇ ਮੁਕਾਬਲੇ ਇਸ ਸਾਲ ਦੂਸਰੀ ਲਹਿਰ ਜ਼ਿਆਦਾ ਖਤਰਨਾਕ ਹੈ। ਇਸ ਵਾਇਰਸ ਕਾਰਨ ਸ਼ਰੀਰ 'ਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਾਰਨ ਪੀੜਿਤ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ। ਜਿਸ ਦੇ ਚੱਲਦੇ ਆਕਸੀਜਨ ਕੰਸੰਟਰੇਟਰਾਂ ਦੀ ਮੰਗ ਬਹੁਤ ਵੱਧ ਗਈ ਹੈ। ਇਸੇ ਮੁਸ਼ਕਿਲ ਨੂੰ ਮੁੱਖ ਰਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਆਪਣੇ ਐੱਸ.ਪੀ.ਐੱਲ ਫੰਡ 'ਚੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਨੂੰ 90 ਲੱਖ ਰੁਪਏ ਦੇ 100 ਆਕਸੀਜਨ ਕੰਸੰਟਰੇਟਰਾਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਲਪੇਟ ’ਚ ਆਇਆ ਹੈ ਇਸ ਲਈ ਸਾਨੂੰ ਇਕੱਠੇ ਹੋ ਕੇ ਇਸ ਨਾਲ ਲੜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ ਜਾਰੀ ਕੀਤੇ ਆਕਸੀਜਨ ਕੰਸਟਰੇਟਰਾਂ ਦੀ ਗ੍ਰਾਂਟ ਚੀਫ਼ ਮੈਡੀਕਲ ਅਫ਼ਸਰ ਕਪੂਰਥਲਾ, ਹੁਸ਼ਿਆਰਪੁਰ ਤੇ ਸਮਾਜਿਕ ਸੰਸਥਾਵਾਂ ਨਾਲ ਵਿਚਾਰ ਕਰਕੇ ਲੋੜ ਮੁਤਾਬਕ ਦਿੱਤੇ ਗਏ ਹਨ ਤਾਂ ਜੋ ਹਰ ਵਿਅਕਤੀ ਇਸ ਦਾ ਲਾਭ ਲੈ ਸਕੇ। ਉਨ੍ਹਾਂ ਦੱਸਿਆ ਕਿ ਹਿੰਦੋਸਤਾਨ ਵੈਲਫ਼ੇਅਰ ਬਲੱਡ ਡੋਨਰਜ ਕਲੱਬ ਫਗਵਾੜਾ ਨੂੰ 20, ਸਿਵਲ ਹਸਪਤਾਸ ਸ਼ਾਮਚੁਰਾਸੀ ਨੂੰ 10, ਜ਼ਿਲ੍ਹਾ ਯੋਗਾ ਐਸੋਸੀਏਸ਼ਨ ਰਜਿ ਕਪੂਰਥਲਾ ਨੂੰ 15, ਸੁਆਮੀ ਪਰਮਾਨੰਦ ਚੈਰੀਟੇਬਲ ਹਸਪਤਾਲ ਮੁਕੇਰੀਆ ਨੂੰ 15, ਸਿਵਲ ਹਸਪਤਾਲ ਦਸੂਹਾ ਨੂੰ 15, ਬੀ.ਬੀ.ਐੱਮ.ਬੀ ਤਲਵਾੜਾ ਨੂੰ 5, ਬਾਬਾ ਬਲਵੰਤ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਟਾਂਡਾ ਨੂੰ 5, ਸਿਵਲ ਹਸਪਤਾਲ ਬੇਗੋਵਾਲ ਨੂੰ 5, ਪੀ.ਐੱਚ.ਐੱਸ. ਚੱਬੇਵਾਲ ਨੂੰ 5, ਪੀ.ਐੱਚ.ਸੀ. ਹਾਰਟਾਵਡਲਾ ਚੱਬੇਵਾਲ ਨੂੰ 5 ਕੰਸਟਰੇਟਰ ਭੇਂਟ ਕੀਤੇ ਜਾਣਗੇ।

 

 


Bharat Thapa

Content Editor

Related News