ਗਊਸ਼ਾਲਾਂ ''ਚ ਵੱਛਿਆਂ ਦੀ ਵੱਢ-ਟੁੱਕ, ਇਲਾਕੇ ''ਚ ਫੈਲੀ ਸਨਸਨੀ (ਤਸਵੀਰਾਂ)

Tuesday, Sep 10, 2019 - 02:06 PM (IST)

ਗਊਸ਼ਾਲਾਂ ''ਚ ਵੱਛਿਆਂ ਦੀ ਵੱਢ-ਟੁੱਕ, ਇਲਾਕੇ ''ਚ ਫੈਲੀ ਸਨਸਨੀ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ) - ਹੁਸ਼ਿਆਰਪੁਰ ਜ਼ਿਲੇ 'ਚ ਨਗਰ ਨਿਗਮ ਵਲੋਂ ਆਵਾਰਾ ਪਸ਼ੂਆਂ ਲਈ ਬਣਾਈ ਗਈ ਗਊਸ਼ਾਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਗਊਸ਼ਾਲਾ ਦੇ ਕਰਮਚਾਰੀਆਂ ਨੇ ਵੱਛਿਆਂ ਦੀ ਵੱਢ-ਟੁੱਕ ਵਾਲੀ ਹਾਲਾਤ ਦੇਖੀ। ਹਰ ਦਿਨ ਦੀ ਤਰ੍ਹਾਂ ਕਰਮਚਾਰੀ ਜਦੋਂ ਸਵੇਰ ਦੇ ਸਮੇਂ ਗਊਸ਼ਾਲਾ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਚਾਰ ਵੱਛੇਆਂ ਦੇ ਕੰਨ ਕੱਟੇ ਹੋਏ ਸਨ ਅਤੇ 2 ਵੱਛੇਆਂ ਦੀਆਂ ਆਤੜ੍ਹੀਆਂ ਬਾਹਰ ਨਿਕਲੀਆਂ ਹੋਈਆਂ ਸਨ। ਪਸ਼ੂਆਂ ਦੀ ਅਜਿਹੀ ਹਾਲਤ ਦੇਖ ਸਥਾਨਕ ਲੋਕਾਂ ਦੀ ਰੂਹ ਕੰਬ ਗਈ, ਜਿਸ ਕਾਰਨ ਉਕਤ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਲੋਕਾਂ ਨੂੰ ਰੋਸ ਪਾਇਆ ਜਾ ਰਿਹਾ ਹੈ।

PunjabKesari

ਬੁਰੀ ਤਰ੍ਹਾਂ ਨਾਲ ਕੱਟੇ ਹੋਣ ਕਾਰਨ ਉਕਤ ਵੱਛਿਆਂ 'ਚੋਂ 3 ਵੱਛੜਿਆਂ ਦੀ ਮੌਤ ਹੋ ਗਈ, ਜਦਕਿ ਇਕ ਵੱਛੇ ਦਾ ਇਲਾਜ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਬੀਤੇ ਦਿਨ ਹੀ ਕਿਸੇ ਹੋਰ ਵਿਅਕਤੀ ਨੂੰ ਇਸ ਗਊਸ਼ਾਲਾ ਦਾ ਇੰਚਾਰਜ ਨਿਯੁਕਤ ਕੀਤਾ ਹੈ। ਉਕਤ ਵਿਅਕਤੀ ਨੇ ਆਪਣਾ ਕੰਮ ਕਰਨਾ ਅਜੇ ਸ਼ੁਰੂ ਵੀ ਨਹੀਂ ਸੀ ਕੀਤਾ ਕਿ ਉਹ ਘਟਨਾ ਵਾਪਰ ਗਈ। ਗਊਸ਼ਾਲਾ ਦੇ ਕਰਮਚਾਰੀਆਂ ਨੇ ਇਸ ਦੀ ਜਾਣਕਾਰੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਦੇ ਦਿੱਤੀ।

PunjabKesari


author

rajwinder kaur

Content Editor

Related News