ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਦੇ ਮਿਲੇ 11 ਹੋਰ ਮਾਮਲੇ, ਗਿਣਤੀ ਹੋਈ 575

Monday, Aug 03, 2020 - 12:49 AM (IST)

ਹੁਸ਼ਿਆਰਪੁਰ, (ਘੁੰਮਣ)- ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਹੁਸ਼ਿਆਰਪੁਰ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ 2 ਤੇ ਟੈਗੋਰ ਨਗਰ ਦਾ 1 ਮਰੀਜ਼ ਸਾਹਮਣੇ ਆਇਆ ਹੈ, ਜੋ ਬੈਂਕ ਵਿਚ ਕੰਮ ਕਰਦਾ ਹੈ। ਜਦਕਿ 1 ਹਾਜੀਪੁਰ ਦਾ, 1 ਪੁਲਸ ਮੁਲਾਜ਼ਮ ਪਿੰਡ ਫੁਗਲਾਣਾ ਅਧੀਨ ਸਿਹਤ ਕੇਂਦਰ ਹਾਰਟਾ ਬਡਲਾ, 1 ਪੁਲਿਸ ਮੁਲਾਜ਼ਮ ਪਿੰਡ ਬਜਵਾਡ਼ਾ, 1 ਪੁਲਿਸ ਮੁਲਾਜ਼ਮ ਗਡ਼੍ਹਸ਼ੰਕਰ ਤੋਂ ਰਿਪੋਰਟ ਹੋਇਆ ਹੈ ਅਤੇ ਇਸ ਤੋਂ ਇਲਾਵਾ 4 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 55 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ ਅਤੇ 313 ਸੈਂਪਲਾਂ ਦੀ ਲੈਬ ਤੋਂ ਰਿਪੋਰਟ ਪ੍ਰਾਪਤ ਹੋਣ ਨਾਲ 11 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 575 ਹੋ ਗਈ ਹੈ। ਜ਼ਿਲੇ ਵਿਚ ਕੁੱਲ ਸੈਂਪਲਾਂ ਦੀ ਗਿਣਤੀ 28,847 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 27,892 ਸੈਂਪਲ ਨੈਗੇਟਿਵ ਪਾਏ ਗਏ। ਜਦਕਿ 377 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ ਅਤੇ 55 ਸੈਂਪਲ ਇਨਵੈਲਿਡ ਹਨ। ਐਕਟਿਵ ਕੇਸਾਂ ਦੀ ਗਿਣਤੀ 65 ਹੈ ਅਤੇ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 489 ਹੋ ਗਈ ਹੈ। ਜ਼ਿਲੇ ਵਿਚ ਮੌਤਾਂ ਦੀ ਗਿਣਤੀ 17 ਹੋ ਗਈ ਹੈ।

ਸਿਵਲ ਸਰਜਨ ਨੇ ਸਿਹਤ ਐਡਵਾਈਜ਼ਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਅਤੇ ‘ਮਿਸ਼ਨ ਫਤਿਹ’ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ, ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ’ਤੇ ਮਾਸਕ ਪਾਉਣ ਅਤੇ ਸਮੇਂ-ਸਮੇਂ ’ਤੇ ਹੱਥਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਨਾਲ ਹੀ ਅਸੀਂ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ।


Bharat Thapa

Content Editor

Related News