ਹੁਸ਼ਿਆਰਪੁਰ ਜ਼ਿਲ੍ਹੇ ''ਚ 52 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ, 4 ਵਿਅਕਤੀਆਂ ਦੀ ਮੌਤ
Wednesday, Sep 02, 2020 - 01:45 AM (IST)
ਹੁਸ਼ਿਆਰਪੁਰ, (ਘੁੰਮਣ)- ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪੀਡ਼ਤ 4 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 73 ਸਾਲਾ ਬਜ਼ੁਰਗ ਨਿਊ ਗੁਰੂ ਨਾਨਕਪੁਰਾ ਹੁਸ਼ਿਆਰਪੁਰ ਦਾ ਵਾਸੀ ਸੀ, ਜੋ ਕਿ ਲੁਧਿਆਣਾ ਵਿਚ ਜ਼ੇਰੇ ਇਲਾਜ ਸੀ, ਇਕ 45 ਸਾਲਾ ਔਰਤ ਨਿਵਾਸੀ ਭੂੰਗਾ, ਜੋ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਦਾਖ਼ਲ ਸੀ, 73 ਸਾਲ ਦਾ ਇਕ ਬਜ਼ੁਰਗ ਤਲਵੰਡੀ ਟਾਂਡਾ ਦਾ ਵਾਸੀ ਅਤੇ 70 ਸਾਲ ਦੀ ਔਰਤ, ਜੋ ਪ੍ਰਾਈਵੇਟ ਹਸਪਤਾਲ ਜਲੰਧਰ ਵਿਚ ਇਲਾਜ ਅਧੀਨ ਸੀ, ਸ਼ਾਮਲ ਹਨ। ਇਸਦੇ ਨਾਲ ਹੀ ਜ਼ਿਲੇ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 49 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਨੂੰ ਅੱਜ ਸ਼ਾਮ ਹਾਸਲ ਹੋਈ 1105 ਸੈਂਪਲਾਂ ਦੀ ਰਿਪੋਰਟ ਵਿਚ 52 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਹੁਸ਼ਿਆਰਪੁਰ ਤੋਂ 24, ਹਾਰਟਾ ਬਡਲਾ ਤੋਂ 6 ਅਤੇ ਭੂੰਗਾ, ਚੱਕੋਵਾਲ ਤੇ ਬੁੱਢਾਵਡ਼ ਤੋਂ 4-4, ਮੁਕੇਰੀਆਂ, ਟਾਂਡਾ ਤੇ ਦਸੂਹਾ ਤੋਂ 2-2 ਅਤੇ ਗਡ਼੍ਹਸ਼ੰਕਰ, ਮੰਡ ਮੰਡੇਰ, ਪਾਲਦੀ ਤੇ ਪੋਸੀ ਤੋਂ 1-1 ਮਰੀਜ਼ ਸ਼ਾਮਲ ਹਨ। ਇਸਦੇ ਨਾਲ ਹੀ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1590 ਹੋ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਅਨੁਸਾਰ ਜ਼ਿਲੇ ਵਿਚ ਅੱਜ 1200 ਸ਼ੱਕੀ ਮਰੀਜ਼ਾਂ ਦੇ ਨਵੇਂ ਸੈਂਪਲ ਲਏ ਗਏ ਹਨ।
ਜ਼ਿਲੇ ਵਿਚ ਹੁਣ ਤੱਕ ਲਏ ਗਏ 59,872 ਸੈਂਪਲਾਂ ਵਿਚੋਂ 56,991 ਦੀ ਰਿਪੋਰਟ ਨੈਗੇਟਿਵ ਆਈ ਹੈ। 1325 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਜ਼ਿਲੇ ਵਿਚ 1135 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 406 ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਸ਼ਹਿਰੀ 5 ਸਿਹਤ ਕੇਂਦਰਾਂ ਤੋਂ ਇਲਾਵਾ ਈ. ਐੱਸ. ਆਈ. ਹਸਪਤਾਲ ਵਿਚ ਵੀ ਕੋਰੋਨਾ ਵਾਇਰਸ ਦੇ ਸੈਂਪਲ ਦਿੱਤੇ ਜਾ ਸਕਦੇ ਹਨ।