‘ਸੁਰੱਖਿਅਤ ਟੀਕਾ ਸੁਰੱਖਿਅਤ ਜ਼ਿੰਦਗੀ ਦਾ ਪ੍ਰਤੀਕ ਹੈ’
Saturday, Apr 13, 2019 - 04:01 AM (IST)
ਹੁਸ਼ਿਆਰਪੁਰ (ਘੁੰਮਣ)-ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਇੰਨਜੈਕਸ਼ਨ ਸੇਫਟੀ ਪ੍ਰਜੈਕਟ ਦੇ ਤਹਿਤ ਬਲਾਕ ਪੱਧਰ ਦੀ ਟਰੇਨਰਾਂ ਦੀ ਇਕ ਰੋਜ਼ਾ ਸਖਲਾਈ ਸਿਵਲ ਸਰਜਨ ਦਫਤਰ ਦੇ ਸਿਖਲਾਈ ਸੈਂਟਰ ਵਿਚ ਕਰਵਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਰੇਣੂ ਸੂਦ ਨੇ ਕਿਹਾ ਕਿ ਇਨੰਜੈਕਸ਼ਨ ਸੇਫਟੀ ਪ੍ਰਜੈਕਟ ਤਹਿਤ ਇਸ ਟ੍ਰਨਿੰਗ ਨੂੰ ਕਰਵਾਉਣ ਦਾ ਮੁੱਖ ਉਦੇਸ਼ ਇਨੰਜੈਕਸ਼ਨ ਲਾਉਣ ਦੇ ਸਹੀਂ ਤਰੀਕਿਆ , ਸਰਿੰਜਾਂ ਨੂੰ ਡਿਸਪੋਜ ਆਫ ਕਰਨ ਦੇ ਸਹੀ ਵਿਧੀ ਬਾਰੇ ਜਾਗਰੂਕ ਕਰਨਾ ਹੈ ਤਾਂ ਕਿ ਮਰੀਜ਼ਾਂ ਦੇ ਨਾਲ-ਨਾਲ ਇਨੰਜੈਕਸ਼ਨ ਲਾਉਣ ਵਾਲਾ ਸੁਰੱਖਿਅਤ ਰਹੇ । ਡਾ. ਸੂਦ ਨੇ ਕਿਹਾ ਸੁਰੱਖਿਅਤ ਟੀਕਾਂ ਸੁਰੱਖਿਅਤ ਜ਼ਿੰਦਗੀ ਦਾ ਪ੍ਰਤੀਕ ਹੈ । ਉਨ੍ਹਾਂ ਦੱਸਿਆ ਕਿ ਇੰਜੈਕਸ਼ਨ ਨੂੰ ਲੈ ਕੇ ਲੋਕਾਂ ’ਚ ਕਈ ਗਲਤ ਧਰਾਨਾਵਾਂ ਹਨ । ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਟੀਕਾ ਲਗਾਉਣ ’ਤੇ ਪਹਿਲਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹੱਥਾਂ ਵਿਚ ਦਸਤਾਨੇ ਪਾਏ ਹੋਣ , ਹਮੇਸ਼ਾਂ ਨਵੀ ਸੁਰੰਜ ਦੀ ਹੀ ਵਰਤੋਂ ਕੀਤੀ ਜਾਵੇ ਤੇ ਵਰਤੀ ਹੋਈ ਸੁਰੰਜ ਨੂੰ ਇਧਰ ਉਧਰ ਨਾ ਸੱੁਟਿਆ ਜਾਵੇ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਕੀਤੇ ਗਏ ਸਰਵੇ ਦੋਨਾਂ ਵਿਸ਼ਵ ’ਚ ਹਰ ਸਾਲ 1600 ਕਰੋਡ਼ ਇੰਜੈਕਸ਼ਨ ਲਾਏ ਜਾਂਦੇ ਹਨ ਜਿਨ੍ਹਾਂ ’ਚੋਂ 40 ਫੀਸਦੀ ਇਨਜੈਕਸ਼ਨ ਸਰੁੱਖਿਅਤ ਨਹੀਂ ਹੁੰਦੇ । ਉਨ੍ਹਾਂ ਕਿਹਾ ਜਾਗਰੂਕਤਾ ਦੀ ਕਮੀ ਦੇ ਚੱਲਦਿਆਂ ਕਈ ਵਾਰ ਡਾਕਟਰ ਕੋਲ ਬੀਮਾਰੀ ਦੇ ਇਲਾਜ ਲਈ ਸਿਰਫ ਇਨੰਜੈਕਸ਼ ਲਗਾਵਾਉਣ ’ਤੇ ਜ਼ੋਰ ਦਿੰਦੇ ਹਨ ਜੋ ਗਲਤ ਹੈ ਜਿਸ ਰੋਗ ਦਾ ਇਲਾਜ ਦਵਾਈ ਖਾ ਕੇ ਸੰਭਵ ਹੈ ਉਸ ਲਈ ਇਨਜੈਕਸ਼ਨ ਜ਼ਰੂਰੀ ਨਹੀਂ। ਇਸ ਮੌਕੇ ਬਲਾਕ ਪੱਧਰ ਦੇ ਨੋਡਲ ਅਫਸਰ, ਸਟਾਫ ਨਰਸਾਂ, ਐੱਲ. ਐੱਚ. ਵੀਜ਼. ਤੇ ਐੱਲ. ਟੀ. ਤੋਂ ਇਲਾਵਾ ਸ਼ਹਿਰੀ ਖੇਤਰ ਦਾ ਪੈਰਾ ਮੈਡੀਕਲ ਸਟਾਫ਼ ਹਾਜ਼ਰ ਹੋਇਆ ।
