ਡਿਗਰੀ ਲੈਣ ਲਈ ਐੱਸ. ਡੀ. ਐੱਮ. ਨੂੰ ਦਿੱਤਾ ਮੰਗ-ਪੱਤਰ

Saturday, Apr 13, 2019 - 04:01 AM (IST)

ਡਿਗਰੀ ਲੈਣ ਲਈ ਐੱਸ. ਡੀ. ਐੱਮ. ਨੂੰ ਦਿੱਤਾ ਮੰਗ-ਪੱਤਰ
ਹੁਸ਼ਿਆਰਪੁਰ (ਸ਼ੋਰੀ)-ਸ੍ਰੀ ਗੁਰੂ ਰਵਿਦਾਸ ਸੈਨਾਂ ਦੇ ਇਕ ਵਫਦ ਨੇ ਅੱਜ ਸਥਾਨਕ ਐੱਸ. ਡੀ. ਐੱਮ. ਹਰਬੰਸ ਸਿੰਘ ਗਿੱਲ ਨੂੰ ਇਕ ਮੰਗ-ਪੱਤਰ ਰਾਹੀਂ ਦੱਸਿਆ ਕਿ ਮਾਹਿਲਪੁਰ ਦੇ ਬੀ. ਐੱਡ. ਕਾਲਜ ’ਚ ਜੋ ਵਿਦਿਆਰਥੀ ਸਕਾਲਰਸ਼ਿਪ ਸਕੀਮ ਅਧੀਨ ਆਪਣੀ ਸਿੱਖਿਆ ਪੂਰੀ ਕਰ ਚੁੱਕੇ ਹਨ। ਕਾਲਜ ਪ੍ਰਬੰਧਕ ਉਨ੍ਹਾਂ ਨੂੰ ਡਿਗਰੀ ਨਹੀਂ ਦੇ ਰਹੇ। ਸੈਨਾ ਦੇ ਸੂਬਾ ਪ੍ਰਧਾਨ ਦਿਲਾਵਰ ਸਿੰਘ, ਖਜ਼ਾਨਚੀ ਲਵ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਉਨ੍ਹਾਂ ਦੇ ਧਿਆਨ ’ਚ ਲਿਆਦਾ ਹੈ ਕਿ ਕਾਲਜ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਫੀਸਾਂ ਜਮ੍ਹਾ ਕਰਵਾਉਣ ਲਈ ਕਿਹਾ ਹੈ ਜੋ ਕਿ ਪ੍ਰਤੀ ਵਿਦਿਆਰਥੀ 1 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਸਧਾਰਨ ਪਰਿਵਾਰ ’ਚੋਂ ਹਨ ਜੋ ਕਿ ਫੀਸਾਂ ਅਦਾ ਨਹੀਂ ਕਰ ਸਕਦੇ। ਉਨ੍ਹਾਂ ਐੱਸ. ਡੀ. ਐੱਮ. ਨੂੰ ਅਪੀਲ ਕੀਤੀ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਦਿਵਾਇਆ ਜਾਣ ਤਾਂ ਕਿ ਨੌਕਰੀ ਲਈ ਅਰਜੀ ਦੇਣ ਯੋਗ ਬਣ ਸਕਣ। ਸੈਨਾ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਜੇਕਰ ਵਿਦਿਆਰਥੀਆਂ ਦੀ ਮੰਗ ਵੱਲ ਗੋਰ ਨਾ ਕੀਤਾ ਤਾਂ ਮਜ਼ਬੂਰਨ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Related News