ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਬੀ.ਡੀ.ਪੀ.ਓ. ਨੂੰ ਦਿੱਤਾ ਮੰਗ-ਪੱਤਰ
Saturday, Apr 13, 2019 - 04:00 AM (IST)
ਹੁਸ਼ਿਆਰਪੁਰ (ਜਸਵੀਰ)-ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਅਤੇ ਜਾਇਜ਼ ਮੰਗਾਂ ਸਬੰਧੀ ਪੈਨਸ਼ਨਰ ਆਗੂ ਪਿਆਰਾ ਸਿੰਘ ਦੀ ਅਗਵਾਈ ਵਿਚ ਬੀ.ਡੀ.ਪੀ.ਓ. ਮਾਹਿਲਪੁਰ ਨੂੰ ਮੰਗ-ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਵਰਕਰਾਂ ਨੂੰ ਕੰਮ ਕਰਦਿਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਚਾਇਤਾਂ ਵੱਲੋਂ ਪਿੰਡਾਂ ਦੀ ਧਡ਼ੇਬੇਦੀ ਕਾਰਨ ਮੇਟਾਂ ਨੂੰ ਕੰਮ ਕਰਨ ਤੋਂ ਹਟਾਇਆ ਜਾ ਰਿਹਾ ਹੈ। ਬੀ.ਡੀ.ਪੀ.ਓ. ਸਾਹਿਬ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਮੇਟ ਬੂਟਾ ਰਾਮ ਠੀਂਡਾ, ਬਲਜਿੰਦਰ ਕੌਰ ਨੌਨੀਤਪੁਰ, ਰਜਵਿੰਦਰ ਕੌਰ ਸੁਭਾਨਪੁਰ ਨੂੰ ਪਿੰਡ ਦੇ ਸਰਪੰਚ ਨਾਲ ਗੱਲ ਕਰ ਕੇ ਕੰਮ ਤੇ ਦੁਆਰਾ ਰੱਖਿਆ ਜਾਵੇਗਾ। ਜਥੇਬੰਦੀ ਨੇ ਮੰਗ ਕੀਤੀ ਕਿ ਜਾਬ ਕਾਰਡ ਵਰਕਰ ਨੂੰ ਪਿੰਡ ਅੰਦਰ ਬਰਾਬਰ ਕੰਮ ਦਿੱਤਾ ਜਾਵੇ। ਵਰਕਰ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ। ਵਰਕਰਾਂ ਨੂੰ ਲੋਡ਼ੀਦੇ ਔਜਾਰ ਦਿੱਤੇ ਜਾਣ। ਕੰਮ ਨਾ ਦੇਣ ਬਦਲੇ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ। ਇਸ ਮੌਕੇ ਪਲਵਿੰਦਰ ਕੌਰ, ਕਮਲਜੀਤ ਕੌਰ, ਬਲਜਿੰਦਰ ਕੌਰ, ਸੁਰਜੀਤ ਕੌਰ, ਬੂਟਾ ਰਾਮ, ਰਾਜਵਿੰਦਰ ਕੌਰ, ਪ੍ਰੀਤਮਾ ਦੇਵੀ, ਸ਼ੀਲਾ ਦੇਵੀ, ਰਜਵਿੰਦਰ ਕੌਰ, ਬਲਜਿੰਦਰਪਾਲ, ਪ.ਸ.ਸ.ਫ. ਦੇ ਆਗੂ ਮਲਕੀਤ ਸਿੰਘ ਸ਼ਾਮਲ ਸਨ।
