ਟਿਊਬਵੈੱਲ ਦੀ ਮੋਟਰ ਤੇ ਬੈਟਰੀ ਚੋਰੀ
Wednesday, Apr 10, 2019 - 04:33 AM (IST)

ਹੁਸ਼ਿਆਰਪੁਰ (ਜ.ਬ.)-ਨਸਰਾਲਾ ਰੇਲਵੇ ਸਟੇਸ਼ਨ ਦੇ ਕੋਲ ਦਿਓਵਾਲ ਰੋਡ ’ਤੇ ਬੀ. ਐੱਸ. ਐੱਨ. ਐੱਲ. ਦੇ ਇਕ ਅਧਿਕਾਰੀ ਅਜੀਤ ਸਿੰਘ ਦੇ ਫਾਰਮ ਹਾਊਸ ਤੋਂ ਚੋਰਾਂ ਨੇ ਟਿਊਬਵੈੱਲ ਦੀ ਮੋਟਰ, ਟਰੈਕਟਰ ਦੀ ਬੈਟਰੀ ਤੇ ਕੁੱਝ ਹੋਰ ਸਾਮਾਨ ਚੋਰੀ ਕਰ ਲਿਆ। ਇਸ ਸਬੰਧ ’ਚ ਅਜੀਤ ਸਿੰਘ ਵੱਲੋਂ ਪੁਲਸ ਚੌਕੀ ਨਸਰਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।