ਪਹਿਲੇ ਸੁਤੰਤਰਤਾ ਸੰਗਰਾਮ ਦੇ ਨਾਇਕ ਸ਼ਹੀਦ ਮੰਡਲ ਪਾਂਡੇ ਨੂੰ ਸ਼ਰਧਾਂਜਲੀਆਂ ਭੇਟ
Tuesday, Apr 09, 2019 - 04:31 AM (IST)

ਹੁਸ਼ਿਆਰਪੁਰ (ਝਾਵਰ)-ਰਾਜੀਵ ਦੀਕਸ਼ਤ ਗਊਸ਼ਾਲਾ ਵਿਖੇ ਅੱਜ ਪਹਿਲੇ ਸੁਤੰਤਰਤਾ ਸੰਗਰਾਮ ਦੇ ਨਾਇਕ ਭਾਰਤ ਮਾਤਾ ਦੇ ਸਪੂਤ ਸ਼ਹੀਦ ਮੰਗਲ ਪਾਂਡੇ ਦੇ ਸ਼ਹੀਦੀ ਦਿਵਸ ’ਤੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਗਊਸ਼ਾਲਾ ਦੇ ਪ੍ਰਬੰਧਕ ਬਾਬੂ ਅਰੁਣ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਅਰੁਣ ਸ਼ਰਮਾ ਨੇ ਦੱਸਿਆ ਕਿ 1857 ਵਿਖੇ ਮੰਗਲ ਪਾਂਡੇ ਨੇ ਇਕ ਅੰਗਰੇਜ਼ ਅਫ਼ਸਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ 8 ਅਪ੍ਰੈਲ ਨੂੰ ਫਾਂਸੀ ਦੀ ਸਜ਼ਾ ਹੋਈ। ਅੱਜ ਉਨ੍ਹਾਂ ਨੂੰ ਸ਼ਰਧਾਂਜ਼ਲੀਆਂ ਭੇਟ ਕਰਨ ਵਾਲਿਆਂ ’ਚ ਜਰਨੈਲ ਸਿੰਘ, ਕੈਲਾਸ਼ ਸ਼ਰਮਾ, ਵਰਿੰਦਰ ਕੁਮਾਰ, ਰਾਮ ਆਸਰਾ, ਓਮ ਪ੍ਰਕਾਸ਼, ਧਰਮ ਪਾਲ, ਬਲਵੀਰ ਸਿੰਘ ਆਦਿ ਹਾਜ਼ਰ ਸਨ।ਸ਼ਹੀਦ ਮੰਗਲ ਪਾਂਡੇ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਗਊਸ਼ਾਲਾ ਦੇ ਮੈਂਬਰ।