ਵਿਦਿਆਰਥੀਆਂ ’ਚ ‘ਵੈਲਕਮ ਟੂ ਸਪਰਿੰਗ ਸੀਜ਼ਨ’ ਪ੍ਰੋਗਰਾਮ ਕਰਵਾਇਆ

Monday, Apr 08, 2019 - 04:21 AM (IST)

ਵਿਦਿਆਰਥੀਆਂ ’ਚ ‘ਵੈਲਕਮ ਟੂ ਸਪਰਿੰਗ ਸੀਜ਼ਨ’ ਪ੍ਰੋਗਰਾਮ ਕਰਵਾਇਆ
ਹੁਸ਼ਿਆਰਪੁਰ (ਜਸਵਿੰਦਰਜੀਤ)-ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਇਕ ‘ਵੈਲਕਮ ਟੂ ਸਪਰਿੰਗ ਸੀਜ਼ਨ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਨੰਨ੍ਹੇ ਵਿਦਿਆਰਥੀ ਰੰਗ-ਬਿਰੰਗੇ ਕੱਪਡ਼ੇ ਪਹਿਨ ਕੇ ਅਤੇ ਫੁੱਲਾਂ ਦਾ ਭੇਸ ਬਣਾ ਕੇ ਸੰਸਥਾ ’ਚ ਪੁੱਜੇ। ਇਸ ਮੌਕੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਨੇ ਸਾਰੇ ਬੱਚਿਆਂ ਦਾ ਸਵਾਗਤ ਕੀਤਾ। ਸ਼੍ਰੀਮਤੀ ਚੋਪਡ਼ਾ ਨੇ ਕਿਹਾ ਕਿ ਬੱਚੇ ਅਤੇ ਪੌਦੇ ਦੋਵੇਂ ਖ਼ੁਸ਼ੀਆਂ ਵੰਡਦੇ ਹਨ ਅਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਸਪਰਿੰਗ ਸੀਜ਼ਨ ਦੌਰਾਨ ਵਾਤਾਵਰਣ ਹਰਿਆ-ਭਰਿਆ ਹੋ ਜਾਂਦਾ ਹੈ ਤੇ ਸਾਰਾ ਕੁਝ ਸੁੰਦਰ ਲੱਗਦਾ ਹੈ। ਇਸ ਲਈ ਸੁੰਦਰਤਾ ਨੂੰ ਹੋਰ ਵਧਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਫੋਟੋ

Related News