ਕੈਂਟਰ ਤੇ ਟ੍ਰੈਕਟਰ-ਟਰਾਲੀ ਦੇ ਟਕਰਾਉਣ ਨਾਲ ਇਕ ਦੀ ਮੌਤ

Sunday, Apr 07, 2019 - 04:42 AM (IST)

ਕੈਂਟਰ ਤੇ ਟ੍ਰੈਕਟਰ-ਟਰਾਲੀ ਦੇ ਟਕਰਾਉਣ ਨਾਲ ਇਕ ਦੀ ਮੌਤ
ਹੁਸ਼ਿਆਰਪੁਰ (ਭਟੋਆ)-ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਰੋਬਿਨ ਮੈਰੇਜ ਪੈਲੇਸ ਨਜ਼ਦੀਕ ਅੱਡਾ ਦੁਸਡ਼ਕਾ ਵਿਖੇ ਇਕ ਕੈਂਟਰ ਤੇ ਟ੍ਰੈਕਟਰ-ਟਰਾਲੀ ਦੇ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 3.30 ਵਜੇ ਗੁਰਮਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪੰਡੋਰੀ ਸੂਮਲਾਂ ਤੇ ਉਸਦਾ ਦੋਸਤ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦੌਲਤਪੁਰ ਤੇ ਪਵਨ ਕੁਮਾਰ ਪੁੱਤਰ ਮਸਤਾਨ ਸਿੰਘ ਵਾਸੀ ਦੌਲਤਪੁਰ ਗਿੱਲ ਥਾਣਾ ਹਰਿਆਣਾ ਗੰਨੇ ਦੀ ਲੱਦੀ ਹੋਈ ਟਰਾਲੀ-ਟ੍ਰੈਕਟਰ ਨੰ. ਡੀ. ਆਈ.–241 ’ਤੇ ਸ਼ੂਗਰ ਮਿਲ ਰੰਧਾਵਾ ਨੂੰ ਜਾ ਰਹੇ ਸਨ ਕਿ ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੇ ਕੈਂਟਰ ਨੰਬਰ ਪੀ. ਬੀ.-65, ਏ. ਏ.-2115 ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਪਵਨ ਕੁਮਾਰ ਪੁੱਤਰ ਮਸਤਾਨ ਸਿੰਘ ਵਾਸੀ ਦੌਲਤਪੁਰ ਟ੍ਰੈਕਟਰ ਤੋਂ ਹੇਠਾਂ ਡਿੱਗ ਪਿਆ ਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭੂੰਗਾ ਪੁਲਸ ਵੱਲੋਂ ਕੈਂਟਰ ਚਾਲਕ ਇਰਸ਼ਾਦ ਮੁਹੰਮਦ ਪੁੱਤਰ ਕਰਾਮਤ ਮੁਹੰਮਦ ਕਨਈ ਪਾਂਡੇ ਪੁਰਵਾ ਥਾਣਾ ਸੰਗਰਾਮਪੁਰ ਜ਼ਿਲਾ ਅਮੇਠੀ ਯੂ. ਪੀ. ਖਿਲਾਫ਼ ਤੇਜ਼ ਰਫਤਾਰੀ ਤੇ ਲਾਪ੍ਰਵਾਹੀ ਨਾਲ ਕੈਂਟਰ ਚਲਾਉਣ ਦੇ ਦੋਸ਼ ’ਚ ਧਾਰਾ 279, 304 ਏ ਅਤੇ 427 ਅਧੀਨ ਪਰਚਾ ਨੰਬਰ 35 ਥਾਣਾ ਹਰਿਆਣਾ ਵਿਖੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related News