ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
Thursday, Apr 04, 2019 - 04:18 AM (IST)
ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਐੱਚ.ਟੀ. ਬਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਕੂਲ ਸਟਾਫ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਜਿਨ੍ਹਾਂ ਪਡ਼੍ਹਾਈ ਦੇ ਇਲਾਵਾ ਹੋਰਨਾਂ ਖੇਤਰਾਂ ’ਚ ਮੱਲਾਂ ਮਾਰੀਆਂ ਸਨ, ਨੂੰ ਸਕੂਲ ਵਿਕਾਸ ਕਮੇਟੀ ਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿਚ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਬੱਚਿਆਂ ਨੂੰ ਜਤਿੰਦਰਜੀਤ ਸਿੰਘ ਧਾਲੀਵਾਲ ਵੱਲੋਂ ਵਰਦੀਆਂ ਵੀ ਦਾਨ ਕੀਤੀਆਂ ਗਈਆਂ। ਬੱਚਿਆਂ ਨੂੰ ਸਨਮਾਨਤ ਐਚ.ਟੀ.ਯ ਬਲਜੀਤ ਕੌਰ, ਸਤਵੰਤ ਕੌਰ ਲੁਗਾਣਾ, ਚੇਅਰਪਰਸਨ ਰਜਨੀ ਦੇਵੀ, ਜਤਿੰਦਰਜੀਤ ਸਿੰਘ ਧਾਲੀਵਾਲ, ਅਸ਼ੋਕ ਕੁਮਾਰ, ਸਰੂਪ ਸਿੰਘ, ਜਸਵਿੰਦਰ ਸਿੰਘ, ਰਾਜਦੀਪ ਸਿੰਘ, ਇੰਦਰਜੀਤ ਕੌਰ, ਹਰਨੂਰ ਸਿੰਘ ਪ੍ਰਧਾਨ ਸ਼ਹੀਦ ਬਾਬਾ ਨਿਰਮਲ ਸਿੰਘ ਯੂਥ ਕਲੱਬ, ਸਰਪੰਚ ਨੀਲਮ ਦੇਵੀ, ਗੁਰਵਿੰਦਰ ਸਿੰਘ, ਇੰਦੂ ਬਾਲਾ, ਗੁਰਬਖਸ਼ ਕੌਰ, ਸੰਦੀਪ ਕੌਰ, ਬਲਵੀਰ ਕੌਰ ਵੀ ਹਾਜ਼ਰ ਸਨ। ਫੋਟੋ
