ਮਹਿਲਾ ਸ਼ਕਤੀ ਨੂੰ ਚੋਣਾਂ ’ਚ ਭਾਗੀਦਾਰ ਬਣਾਉਣ ਲਈ ਮਾਨਵ ਸੇਵਾ ਆਈ. ਟੀ. ਸੀ. ’ਚ ਸੈਮੀਨਾਰ
Tuesday, Mar 26, 2019 - 04:45 AM (IST)

ਹੁਸ਼ਿਆਰਪੁਰ (ਜਸਵਿੰਦਰਜੀਤ)-ਐੱਸ. ਡੀ. ਐੱਮ. ਮੇਜਰ ਅਮਿਤ ਸਰੀਨ ਦੇ ਨਿਰਦੇਸ਼ਾਂ ਅਨੁਸਾਰ ਮਹਿਲਾ ਸ਼ਕਤੀ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ਭਾਗੀਦਾਰ ਬਣਾਉਣ ਲਈ ਮਾਨਵ ਸੇਵਾ ਆਈ. ਟੀ. ਸੀ. ’ਚ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਪਨਾ ਸੂਦ, ਹਰਵਿੰਦਰ ਸਿੰਘ, ਪ੍ਰਿੰ. ਅਮਨਦੀਪ ਸ਼ਰਮਾ, ਮਨਦੀਪ ਸਿੰਘ ਅਤੇ ਨੋਡਲ ਅਫਸਰ ਚੰਦਰ ਪ੍ਰਕਾਸ਼ ਸੈਣੀ ਰਿਸੋਰਸਪਰਸਨ ਵਜੋਂ ਹਾਜ਼ਰ ਹੋਏ। ਸਪਨਾ ਸੂਦ ਨੇ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿਚ ਅੱਗੇ ਆ ਰਹੀਆਂ ਹਨ। ਇਸ ਲਈ ਚੋਣਾਂ ਦੌਰਾਨ ਵੀ ਇਨ੍ਹਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨ ਲਈ ਨਾ ਸਿਰਫ ਅੱਗੇ ਆਉਣਾ ਚਾਹੀਦਾ ਹੈ, ਸਗੋਂ ਆਪਣੇ ਪਰਿਵਾਰਾਂ ਨੂੰ ਮਤਦਾਨ ਕੇਂਦਰਾਂ ਤੱਕ ਪਹੁੰਚਾਉਣ ਦੀ ਵੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ’ਚ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਆਪਣਾ ਮਤਦਾਨ ਫੀਸਦੀ ਵੀ ਜ਼ਿਆਦਾ ਰੱਖਣਾ ਚਾਹੀਦਾ ਹੈ। ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ’ਚ ਸਰਕਾਰਾਂ ਦਾ ਗਠਨ ਮਤਦਾਨ ਦੀ ਸ਼ਕਤੀ ਨਾਲ ਹੁੰਦਾ ਹੈ। ਇਸ ਮੌਕੇ ਪ੍ਰਿੰ. ਰੇਖਾ ਰਾਣੀ, ਸੁਪਰਡੈਂਟ ਰਾਜ ਕੁਮਾਰ, ਸਰਬਜੀਤ, ਹਰਪ੍ਰੀਤ ਕੌਰ, ਦਰਸ਼ਨਾ, ਹਰਵਿੰਦਰ ਸਿੰਘ ਅਤੇ ਅਮਰੀਕ ਸਿੰਘ ਵੀ ਹਾਜ਼ਰ ਸਨ। ਫੋਟੋ