ਸੰਤ ਬਾਬਾ ਨਿਧਾਨ ਸਿੰਘ ਦੇ ਜਨਮ ਦਿਹਾਡ਼ੇ ਮੌਕੇ ਧਾਰਮਕ ਸਮਾਗਮ
Tuesday, Mar 26, 2019 - 04:45 AM (IST)

ਹੁਸ਼ਿਆਰਪੁਰ (ਬਹਾਦਰ ਖਾਨ)-ਨਡਾਲੋਂ ’ਚ ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾਡ਼ੇ ਮੌਕੇ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ-ਸੰਤ ਬਾਬਾ ਨਿਧਾਨ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ 37 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸਜਾਏ ਖੁੱਲ੍ਹੇ ਪੰਡਾਲ ’ਚ ਧਾਰਮਕ ਸਮਾਗਮ ਮੌਕੇ ਭਾਈ ਸੁਖਦੇਵ ਸਿੰਘ ਨਡਾਲੋਂ, ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ, ਭਾਈ ਹਰਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਬੀਬੀ ਦਲੇਰ ਕੌਰ ਖ਼ਾਲਸਾ, ਡਾ. ਪਰਮਜੀਤ ਸਿੰਘ ਸਰੋਆ, ਕਵੀਸ਼ਰ ਗਿਆਨੀ ਗੁਰਿੰਦਰਪਾਲ ਸਿੰਘ ਬੈਂਕਾ, ਸੰਤ ਬਾਬਾ ਦੀਵਾਨ ਸਿੰਘ-ਸੰਤ ਬਾਬਾ ਨਿਧਾਨ ਸਿੰਘ ਕੀਰਤਨ ਵਿੱਦਿਆਲਾ ਨਡਾਲੋਂ ਦੇ ਵਿਦਿਆਰਥੀਆਂ ਆਦਿ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ, ਗੁਰਇਤਿਹਾਸ ਤੇੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਜੈਦੀਪ ਸਿੰਘ ਫਗਵਾਡ਼ਾ ਨੇ ਨਿਭਾਈ। ਇਸ ਮੌਕੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਪ੍ਰਧਾਨ ਪ੍ਰਿੰ. ਸਤਪਾਲ ਸਿੰਘ ਤੇ ਸਮੂਹ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਤ ਦਿਲਾਵਰ ਸਿੰਘ ਬ੍ਰਹਮਜੀ, ਸੰਤ ਜਸਵੰਤ ਸਿੰਘ ਖੇਡ਼ਾ, ਮਾਤਾ ਜਸਪ੍ਰੀਤ ਕੌਰ ਖ਼ਾਲਸਾ ਬੁੰਗੇ ਵਾਲੇ ਮਾਹਿਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ, ਨੰਬਰਦਾਰ ਸੁਖਵਿੰਦਰ ਸਿੰਘ ਬਿੱਲਾ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ, ਹਰਪਾਲ ਸਿੰਘ, ਸਰਪੰਚ ਅੱਛਰਜੀਤ ਸਿੰਘ ਨਡਾਲੋਂ, ਭਾਈ ਸਤਨਾਮ ਸਿੰਘ, ਡਾ. ਸੁਖਦੇਵ ਸਿੰਘ ਬੱਡੋਂ, ਬਲਵੀਰ ਸਿੰਘ ਬੱਡੋਂ, ਸੋਹਣ ਸਿੰਘ ਭਗਤੂਪੁਰ, ਡਾ. ਜਸਵੀਰ ਸਿੰਘ ਅਜਨੋਹਾ, ਬਲਜਿੰਦਰ ਸਿੰਘ ਪੰਜੌਡ਼, ਰਮਨਦੀਪ ਸਿੰਘ ਜਲਵੇਹਡ਼ਾ, ਸੁਰਿੰਦਰ ਸਿੰਘ ਈਸਪੁਰ, ਕਿਰਪਾਲ ਸਿੰਘ ਪਾਲਾ, ਬਾਬਾ ਕਮਲਜੀਤ ਸਿੰਘ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ ਆਦਿ ਹਾਜ਼ਰ ਸਨ।