ਸੋਸਾਇਟੀ ਵੱਲੋਂ ਲਡ਼ਕੀ ਦੇ ਵਿਆਹ ’ਤੇ ਖਾਣ-ਪੀਣ ਦੀ ਸਮੱਗਰੀ ਦਿੱਤੀ

Tuesday, Mar 05, 2019 - 04:17 AM (IST)

ਹੁਸ਼ਿਆਰਪੁਰ (ਜਸਵੀਰ)-ਦੋਆਬਾ ਸੋਸ਼ਲ ਵੈੱਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਪਿੰਡ ਬਾਡ਼ੀਆਂ ਕਲਾਂ ਦੇ ਲੋਡ਼ਵੰਦ ਪਰਿਵਾਰ ਦੀ ਲਡ਼ਕੀ ਦੇ ਵਿਆਹ ਮੌਕੇ ਖਾਣ-ਪੀਣ ਦੀ ਸਮੱਗਰੀ ਦਿੱਤੀ ਗਈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਪ੍ਰਿੰ. ਮੋਹਣ ਸਿੰਘ ਨੇ ਦੱਸਿਆ ਕਿ ਇਹ ਸੋਸਾਇਟੀ ਬਿਨਾਂ ਜਾਤ-ਪਾਤ ਅਤੇ ਭੇਦਭਾਵ ਦੇ ਲੋਡ਼ਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ’ਤੇ ਸਹਾਇਤਾ ਦੇਣ ਲਈ ਹਮੇਸ਼ਾ ਸੇਵਾ ਲਈ ਹਾਜ਼ਰ ਰਹਿੰਦੀ ਹੈ। ਜੋ ਵੀ ਸਾਡੀ ਸੋਸਾਇਟੀ ਦੀ ਸਹਾਇਤਾ ਲੈਣੀ ਚਾਹੁੰਦਾ ਹੋਵੇ, ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਪ੍ਰਿੰ. ਸੁਖਚੈਨ ਸਿੰਘ, ਸੁਰਿੰਦਰਪਾਲ ਢਾਂਡਾ, ਰਾਕੇਸ਼ ਕੁਮਾਰ ਬਰਿੰਦਾ, ਮਾ. ਤਰਲੋਚਨ ਦਾਸ, ਰਾਜਵੀਰ ਸਿੰਘ, ਐੱਸ. ਡੀ. ਓ. ਬਲਦੇਵ ਸਿੰਘ, ਗੁਰਦੀਪ ਸਿੰਘ ਸੰਘਾ, ਗੁਰਮੇਜ ਲਾਲ ਢਾਂਡਾ, ਪ੍ਰਿੰ. ਸੁਰਜੀਤ ਸਿੰਘ, ਰਾਮ ਕਿਸ਼ਨ ਸ਼ਰਮਾ, ਡਾ. ਪਰਮਿੰਦਰ ਸਿੰਘ, ਅਮਨਦੀਪ ਸ਼ਰਮਾ, ਬਲਦੇਵ ਸਿੰਘ, ਮਲਕੀਤ ਸਿੰਘ, ਸਤਵੰਤ ਸਿੰਘ ਮਦਾਨ, ਰਾਜ ਕਿਸ਼ੋਰ ਮਿੱਡਾ, ਸੰਦੇਸ਼ ਰਾਜ, ਤਰਲੋਚਨ ਦਾਸ, ਸੁਭਾਸ਼ ਚੰਦਰ, ਅਮਰੀਕ ਸਿੰਘ, ਬਲਵੀਰ ਸਿੰਘ ਸੰਧੂ ਹਕੂਮਤਪੁਰੀ, ਸੁਖਵਿੰਦਰ ਕੁਮਾਰ ਮਹਿਲਾਂਵਾਲੀ, ਗੁਰਦੀਪ ਚੰਦ ਮਹਿਮਦਵਾਲ ਕਲਾਂ ਸਮੇਤ ਸਮੂਹ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ।

Related News