ਹਾਜੀਪੁਰ-ਤਲਵਾੜਾ ਸੜਕ ’ਤੇ ਬੱਜਰੀ ਨਾਲ ਭਰਿਆ ਟਰਾਲਾ ਪਲਟਿਆ

Friday, Aug 22, 2025 - 04:14 PM (IST)

ਹਾਜੀਪੁਰ-ਤਲਵਾੜਾ ਸੜਕ ’ਤੇ ਬੱਜਰੀ ਨਾਲ ਭਰਿਆ ਟਰਾਲਾ ਪਲਟਿਆ

ਹਾਜੀਪੁਰ (ਜੋਸ਼ੀ) : ਹਾਜੀਪੁਰ-ਤਲਵਾੜਾ ਸੜਕ ’ਤੇ ਪੈਂਦੇ ਪਿੰਡ ਗੇਰਾ ਨੇੜੇ ਬੱਜਰੀ ਨਾਲ ਭਰਿਆ ਇਕ ਟਰਾਲਾ ਪਲਟ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ’ਚ ਟਰਾਲੇ ਦੇ ਡਰਾਈਵਰ ਤੇ ਕੰਡਕਟਰ ਨੂੰ ਕੋਈ ਸੱਟ ਨਹੀਂ ਲੱਗੀ ਤੇ ਉਹ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਰਾਤ ਕਰੀਬ 10-11 ਵਜੇ ਹੋਇਆ। ਬੱਜਰੀ ਨਾਲ ਭਰਿਆ ਟਰਾਲਾ ਜੋ ਤਲਵਾੜਾ ਵੱਲੋਂ ਆ ਰਿਹਾ ਸੀ, ਜਦੋਂ ਉਹ ਪਿੰਡ ਗੇਰਾ ਨੇੜੇ ਪਹੁੰਚਿਆ ਤਾਂ ਡਰਾਈਵਰ ਨੇ ਬੇਸਹਾਰਾ ਪਸ਼ੂਆਂ ਨੂੰ ਬਚਾਉਂਦੇ ਹੋਏ ਟਰਾਲੇ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰਾਲਾ ਸੜਕ ਕਿਨਾਰੇ ਖੇਤਾਂ ’ਚ ਪਲਟ ਗਿਆ। 

ਟਰਾਲੇ ’ਚ ਭਰੀ ਬੱਜਰੀ ਖੇਤ ’ਚ ਡਿੱਗਣ ਕਾਰਨ ਕਿਸਾਨ ਦੀ ਝੋਨੇ ਦੀ ਫ਼ਸਲ ਤਬਾਹ ਹੋ ਗਈ। ਟਰਾਲੇ ’ਚੋਂ ਬੱਜਰੀ ਖਾਲੀ ਕਰ ਕੇ ਉਸ ਨੂੰ ਸਿੱਧਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਸੜਕਾਂ ’ਤੇ ਘੁੰਮਣ ਵਾਲੇ ਅਾਵਾਰਾ ਪਸ਼ੂਆਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।


author

Gurminder Singh

Content Editor

Related News