ਬੱਬਰ ਅਕਾਲੀ ਸ਼ਹੀਦ ਨੰਦ ਸਿੰਘ ਨੂੰ ਸਮਰਪਿਤ ਧਾਰਮਕ ਸਮਾਗਮ

Tuesday, Mar 05, 2019 - 04:17 AM (IST)

ਬੱਬਰ ਅਕਾਲੀ ਸ਼ਹੀਦ ਨੰਦ ਸਿੰਘ ਨੂੰ ਸਮਰਪਿਤ ਧਾਰਮਕ ਸਮਾਗਮ
ਹੁਸ਼ਿਆਰਪੁਰ (ਬਹਾਦਰ ਖਾਨ)-ਪਿੰਡ ਘਡ਼ਿਆਲ ’ਚ ਗੁਰਦੁਆਰਾ ਬੱਬਰ ਅਕਾਲੀ ਸ਼ਹੀਦ ਨੰਦ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਬੱਬਰ ਅਕਾਲੀ ਸ਼ਹੀਦ ਨੰਦ ਸਿੰਘ ਦੀ ਬਰਸੀ ਨੂੰ ਸਮਰਪਿਤ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਬੀਬੀ ਗੁਰਦੀਪ ਕੌਰ ਖ਼ਾਲਸਾ, ਗੁਰਮੀਤ ਸਿੰਘ ਖ਼ਾਲਸਾ ਅਤੇ ਢਾਡੀ ਭਾਈ ਕਰਮਜੀਤ ਸਿੰਘ ਪਧਿਆਣਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਇੰਦਰਜੀਤ ਸਿੰਘ ਰਾਜਾ, ਸੁਰਿੰਦਰ ਸਿੰਘ, ਲਵਦੀਪ ਸਿੰਘ, ਦਮਨ ਸਿੰਘ, ਜੇਅੰਤ ਸਿੰਘ, ਸਾਬ੍ਹੀ ਭੱਟੀ, ਕੁਲਪ੍ਰੀਤ ਸਿੰਘ, ਸਨੀ ਭੱਟੀ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਹਰਜੀਤ ਕੌਰ, ਵਿੰਦਰ ਭੱਟੀ, ਹਰਚਰਨ ਕੌਰ, ਨਵਨੀਤ ਕੌਰ, ਪਰਮਿੰਦਰ ਸਿੰਘ, ਇੰਦਰਪਾਲ ਸਿੰਘ ਆਦਿ ਹਾਜ਼ਰ ਸਨ।

Related News