ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਦਾਨ
Tuesday, Mar 05, 2019 - 04:16 AM (IST)
ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਵਿਖੇ ਹਰਸ਼ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਾਮਲੀ ਗੁਪਤਾ ਦੇ ਪਰਿਵਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ ਠੰਡੇ ਪਾਣੀ ਵਾਲਾ ਵਾਟਰ ਕੂਲਰ ਦਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰ. ਚਰਨ ਸਿੰਘ, ਸਮੂਹ ਸਟਾਫ ਅਤੇ ਐੱਸ. ਐੱਮ. ਸੀ. ਕਮੇਟੀ ਵੱਲੋਂ ਗੁਪਤਾ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਦਾਨੀ ਪਰਿਵਾਰ ਵੱਲੋਂ ਭਵਿੱਖ ’ਚ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪਿੰਡ ਦੇ ਸਰਪੰਚ ਸਤਿੰਦਰ ਸਿੰਘ, ਦਰਪਣ ਗੁਪਤਾ, ਸਾਬਕਾ ਸਰਪੰਚ ਸਤੀਸ਼ ਬਾਵਾ, ਚੇਅਰਪਰਸਨ ਬਲਵਿੰਦਰ ਕੌਰ, ਸੰਦੀਪ ਬੱਬੂ, ਕੁਲਵਿਦੰਰ ਸਿੰਘ ਕਾਕੂ, ਗੁਰਦਿਆਲ ਸਿੰਘ, ਸਰਬਜੀਤ ਕੌਰ, ਰਾਜਨ ਸ਼ਰਮਾ, ਨਿਰਮਲ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਪ੍ਰਭਜੋਤ ਸਿੰਘ, ਘਨਸ਼ਾਮ ਪਤਿਆਰ, ਰਾਜਿੰਦਰ ਪਾਲ ਸਿੰਘ, ਰਜਨੀਸ਼, ਪਰਮਜੀਤ ਸਿੰਘ, ਅਮਨਦੀਪ ਕੌਰ, ਰੂਪ ਕੁਮਾਰ ਜੈਨ, ਮਨਮੋਹਨ ਸਿੰਘ, ਮਨੀਸ਼ ਕੁਮਾਰ ਸ਼ਰਮਾ, ਕਿਸ਼ੋਰ ਲਾਲ, ਕੀਮਤੀ ਲਾਲ, ਅਵਤਾਰ ਸਿੰਘ, ਅਸ਼ੋਕ ਕੁਮਾਰ, ਬਿੰਦੂ ਬਾਲਾ, ਦੇਵਕੀ ਰਾਣੀ, ਬੀਨਾ ਰਾਣੀ, ਮੋਨੀਕਾ, ਹਰਜਿੰਦਰ ਕੌਰ, ਮਨਜੀਤ ਕੌਰ , ਰਣਜੀਤ ਕੌਰ, ਗੁਰਦੀਪ ਕੌਰ, ਸੁਖਰਾਜ ਕੌਰ, ਰਾਜਿੰਦਰ ਕੌਰ, ਸੰਗੀਤਾ ਸੈਣੀ, ਅਨੂੰ ਆਨੰਦ, ਮੀਨਾ ਰਾਣੀ, ਸ਼ੀਲਾ ਰਾਣੀ ਵੀ ਹਾਜ਼ਰ ਸਨ। ਫੋਟੋ