1 ਲੱਖ 80 ਹਜ਼ਾਰ ਰੁਪਏ ਦਾ ਚੈੱਕ ਕਮੇਟੀ ਬੂਲਾਂਬਾਡ਼ੀ ਨੂੰ ਦਾਨ ਵਜੋਂ ਦਿੱਤਾ
Friday, Feb 22, 2019 - 04:35 AM (IST)
ਹੁਸ਼ਿਆਰਪੁਰ (ਜਸਵਿੰਦਰਜੀਤ)-ਸ੍ਰੀ ਗੁਰੂ ਰਵਿਦਾਸ ਮੰਦਰ ਨੌਜਵਾਨ ਸੋਸਾਇਟੀ (ਰਜਿ.) ਬੂਲਾਂਬਾਡ਼ੀ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਸਾਲਾਨਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਧਾਰਮਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਬਾਣੀ ਦੇ ਭੋਗ ਉਪਰੰਤ ਧਾਰਮਿਕ ਪੰਡਾਲ ਸਜਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਗੀ ਸਿੰਘਾਂ ਵੱਲੋਂ ਧਾਰਮਕ ਗੁਣਗਾਨ ਕੀਤਾ ਗਿਆ। ਇਸ ਮੌਕੇ ਸਥਾਨਕ ਨਗਰ ਨਿਗਮ ਦੇ ਵਾਰਡ ਨੰਬਰ-8 ਦੇ ਕੌਂਸਲਰ ਸੁਰੇਸ਼ ਕੁਮਾਰ ਨੇ ਆਪਣੀ ਪੂਰੇ ਸਾਲ ਦੀ ਬਣਦੀ ਤਨਖਾਹ ਕਰੀਬ 1 ਲੱਖ 80 ਹਜ਼ਾਰ ਰੁਪਏ ਦਾ ਚੈੱਕ ਆਪਣੀ ਮਾਤਾ ਸ਼੍ਰੀਮਤੀ ਸ਼ੰਕਰੀ ਦੇਵੀ ਪਤਨੀ ਸਵ. ਚੌਧਰੀ ਕੇਵਲ ਕ੍ਰਿਸ਼ਨ ਮੁਹੱਲਾ ਬੂਲਾਂਬਾਡ਼ੀ ਦੇ ਹੱਥੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ। ਪਿਛਲੇ ਕਰੀਬ ਚਾਰ ਸਾਲਾਂ ਤੋਂ ਲਗਾਤਾਰ ਕੌਂਸਲਰ ਸੁਰੇਸ਼ ਕੁਮਾਰ ਵੱਲੋਂ ਪੂਰੇ ਸਾਲ ਦੀ ਤਨਖਾਹ ਸ੍ਰੀ ਗੁਰੂ ਰਵਿਦਾਸ ਜੀ ਦੇ ਸਾਲਾਨਾ ਪ੍ਰਕਾਸ਼ ਦਿਵਸ ਦੇ ਮੌਕੇ ’ਤੇ ਗੁਰੂ ਰਵਿਦਾਸ ਮੰਦਰ ਨੌਜਵਾਨ ਸੋਸਾਇਟੀ (ਰਜਿ.) ਬੂਲਾਂਬਾਡ਼ੀ ਨੂੰ ਦਿੱਤੀ ਜਾ ਰਹੀ ਹੈ। ਇਸ ਮੌਕੇ ਕਮੇਟੀ ਪ੍ਰਧਾਨ ਸੁਰਿੰਦਰ ਕੁਮਾਰ ਬਾਘਾ, ਕਰਮ ਚੰਦ ਉਪ ਪ੍ਰਧਾਨ, ਹਰਵਿੰਦਰ ਸਿੰਘ ਜਨਰਲ ਸਕੱਤਰ, ਬਲਵਿੰਦਰ ਕੁਮਾਰ ਕੈਸ਼ੀਅਰ, ਓਮ ਪ੍ਰਕਾਸ਼, ਰਾਮ ਲੁਭਾਇਆ, ਨਾਰੇਸ਼ ਕੁਮਾਰ, ਰਾਮ ਪ੍ਰਕਾਸ਼, ਹਰਭਜਨ ਸਿੰਘ, ਸੁਰਿੰਦਰ ਕੁਮਾਰ, ਕਾਬਲ ਸਿੰਘ, ਬਲਦੇਵ ਰਾਜ, ਕੁਲਵਿੰਦਰ ਕੁਮਾਰ ਕਮੇਟੀ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੌਂਸਲਰ ਸੁਰੇਸ਼ ਕੁਮਾਰ ਅਤੇ ਸਮੂਹ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜੋ ਕਿ ਆਪਣੀ ਨੇਕ ਕਮਾਈ ਗੁਰਦੁਆਰਾ ਸਾਹਿਬ ਨੂੰ ਦਾਨ ਵਜੋਂ ਦਿੰਦੇ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਹੋਰ ਦਾਨੀਆਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਅੰਤ ’ਚ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। 6ile