ਉਥਾਨ ਫਾਊਂਡੇਸ਼ਨ ਦਾ ਰਾਸ਼ਟਰੀ ਡੈਲੀਗੇਟ ਇਜਲਾਸ 23 ਨੂੰ

Friday, Feb 22, 2019 - 04:35 AM (IST)

ਉਥਾਨ ਫਾਊਂਡੇਸ਼ਨ ਦਾ ਰਾਸ਼ਟਰੀ ਡੈਲੀਗੇਟ ਇਜਲਾਸ 23 ਨੂੰ
ਹੁਸ਼ਿਆਰਪੁਰ (ਝਾਵਰ)-ਉਥਾਨ ਫਾਊਂਡੇਸ਼ਨ ਦਾ 2 ਰੋਜ਼ਾ ਰਾਸ਼ਟਰੀ ਪੱਧਰ ਦਾ ਇਜਲਾਸ 23 ਤੇ 24 ਫਰਵਰੀ ਨੂੰ ਦਸੂਹਾ ਵਿਖੇ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਰਾਸ਼ਟਰੀ ਮੀਤ ਪ੍ਰਧਾਨ ਕਾਮਰੇਡ ਵਿਜੇ ਸ਼ਰਮਾ ਨੇ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਇਜਲਾਸ ’ਚ ਉਥਾਨ ਫਾਊਂਡੇਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਵੈਜਨਾਥ ਤੇ ਰਾਸ਼ਟਰੀ ਜਨਰਲ ਸਕੱਤਰ ਸੰਜੇ ਰਾਏ ਤੋਂ ਇਲਾਵਾ ਅਲੱਗ-ਅਲੱਗ ਸੂਬਿਆਂ ਦੇ ਡੇਲੀਗੇਟ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਦੇਸ਼ ਦੇ ਮੁਲਾਜ਼ਮਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ’ਤੇ ਵਿਚਾਰ ਕੀਤਾ ਜਾਵੇਗਾ ਤੇ 24 ਫਰਵਰੀ ਨੂੰ ਜੈਵਿਕ ਖੇਤੀ ਸਬੰਧੀ ਕਿਸਾਨਾਂ ਨਾਲ ਮੀਟਿੰਗ ਕੀਤੀ ਜਾਵੇਗੀ। 23 ਫਰਵਰੀ ਨੂੰ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪੁਲਵਾਮਾ ਸ਼੍ਰੀਨਗਰ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

Related News