ਲੋਡ਼ਵੰਦ ਵਿਅਕਤੀ ਦੇ ਇਲਾਜ ਲਈ 21 ਹਜ਼ਾਰ ਦਾ ਚੈੱਕ ਭੇਟ
Friday, Feb 22, 2019 - 04:35 AM (IST)
ਹੁਸ਼ਿਆਰਪੁਰ (ਜਤਿੰਦਰ)-ਸਿੰਘਲੈਂਡ ਸੋਸਾਇਟੀ ਬਾਹਲਾ ਗਡ਼੍ਹਦੀਵਾਲਾ ਵੱਲੋਂ ਇਕ ਲੋਡ਼ਵੰਦ ਵਿਅਕਤੀ ਦੇ ਇਲਾਜ ਲਈ 21 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਇਸ ਸਬੰਧੀ ਸੋਸਾਇਟੀ ਦੇ ਪ੍ਰਧਾਨ ਮੰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਮਾਰ ਵਿਅਕਤੀ ਤੇਜਪਾਲ ਸਿੰਘ ਪਿੰਡ ਸਿੰਘਡ਼ੀਵਾਲ ਦਾ ਰਹਿਣ ਵਾਲਾ ਹੈ ਤੇ ਬੀਮਾਰੀ ਦੇ ਚੱਲਦਿਆਂ ਉਹ ਡੀ. ਐੱਮ. ਸੀ. ਵਿਖੇ ਦਾਖਲ ਸੀ। ਕਮਜ਼ੋਰ ਆਰਥਕ ਹਾਲਤ ਕਾਰਨ ਉਸ ਦਾ ਇਲਾਜ ਰੁਕਿਆ ਹੋਇਆ ਸੀ ਜਿਸ ਕਾਰਨ ਸੋਸਾਇਟੀ ਵੱਲੋਂ 21 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਢਿੱਲੋਂ ਬਾਹਲਾ, ਨਵਦੀਪ ਸਿੰਘ ਆਦਿ ਹਾਜ਼ਰਰ ਸਨ।