ਪਾਕਿਸਤਾਨ ਨਾਲ ਸਖ਼ਤੀ ਸਮੇਂ ਦੀ ਜ਼ਰੂਰਤ : ਇੰਦਰਪਾਲ ਧੰਨਾ
Monday, Feb 18, 2019 - 04:37 AM (IST)

ਹੁਸ਼ਿਆਰਪੁਰ (ਘੁੰਮਣ)-ਪਾਕਿਸਤਾਨ ਸਮੇਂ-ਸਮੇਂ ’ਤੇ ਭਾਰਤ ਉਪਰ ਘਿਨਾਉਣੇ ਹਮਲੇ ਕਰਦਾ ਰਿਹਾ ਹੈ ਅਤੇ ਪੁਲਵਾਮਾ ਵਿਚ ਹੋਇਆ ਹਮਲਾ ਵੀ ਪਾਕਿਸਤਾਨ ਦੀ ਘਟੀਆ ਹਰਕਤ ਹੈ। ਇਹ ਵਿਚਾਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਸਾਬਕਾ ਵਾਈਸ ਚੇਅਰਮੈਨ ਬਾਰ ਕੌਂਸਲ ਪੰਜਾਬ ਹਰਿਆਣਾ ਤੇ ਚੰਡੀਗਡ਼੍ਹ ਨੇ ਪੁਲਵਾਮਾ ’ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕਰਦੇ ਸਾਂਝੇ ਕੀਤੇੇ। ਉਨ੍ਹਾਂ ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਕਈ ਅੱਤਵਾਦੀ ਸੰਗਠਨਾਂ ਨੂੰ ਭਾਰਤ ਵਿਚ ਅਮਨ ਸ਼ਾਂਤੀ ਭੰਗ ਕਰਨ ਲਈ ਸ਼ਰ੍ਹੇਆਮ ਮਦਦ ਕਰਦਾ ਹੈ। ਜਿਸ ਦੇ ਪੁਖਤਾ ਸਬੂਤ ਕਈ ਵਾਰ ਸਾਹਮਣੇ ਆ ਚੁਕੇ ਹਨ ਤੇ ਹੁਣ ਭਾਰਤ ਦਾ ਸਬਰ ਦਾ ਪਿਆਲਾ ਭਰ ਚੁਕਾ ਹੈ। ਵਾਰ-ਵਾਰ ਜੰਗ ’ਚ ਹਾਰਨ ਤੋਂ ਬਾਅਦ ਭਾਰਤ ਨੂੰ ਆਪਣੀਆਂ ਕਮੀਨੀਆਂ ਤੇ ਘਟੀਆ ਹਰਕਤਾਂ ਨਾਲ ਕਮਜ਼ੋਰ ਕਰਨਾ ਚਾਹੁੰਦਾ ਹੈ ਜੋ ਬਿਲਕੁਲ ਵੀ ਸੰਭਵ ਨਹੀਂ ਹੈ ਕਿਉਂਕਿ ਭਾਰਤ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਗਿਣਤੀ ਵਿਚ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਸਾਬਕ ਸਿਖਾਇਆ ਜਾਵੇ। ਇਸ ਮੌਕੇ ਬ੍ਰਹਮਸ਼ੰਕਰ ਜਿੰਪਾ ਕੌਂਸਲਰ, ਸੰਦੀਪ ਸੈਣੀ ਸੀਨੀਅਰ ਆਪ ਨੇਤਾ, ਮੁਕੇਸ਼ ਡਾਵਰ ਸੀਨੀਅਰ ਕਾਂਗਰਸ ਨੇਤਾ, ਪੰਡਿਤ ਵਿਵੇਕ ਨੰਦ, ਐਡਵੋਕੇਟ ਮੁਨੀਸ਼ ਜੋਸ਼ੀ, ਐਡਵੋਕੇਟ ਵਰੁਨ ਸ਼ਰਮਾ, ਐਡਵੋਕੇਟ ਐੱਚ. ਐੱਸ. ਸੈਣੀ, ਐਡਵੋਕੇਟ ਰਮਨ ਮਹਿਤਾ, ਪੰਡਿਤ ਧੀਰਜ ਸ਼ਰਮਾ, ਰਵੀ ਗੁਪਤਾ ਪ੍ਰਧਾਨ ਸਾਈਂ ਸੰਧਿਆ ਸੋਸਾਇਟੀ, ਐਡਵੋਕੇਟ ਆਦਿੱਤਿਆ ਸਹਿਗਲ, ਐਡਵੋਕੇਟ ਰਵੀ ਹਮਰੋਲ, ਕੁਲਵਿੰਦਰ ਸਿੰਘ ਲੱਕੀ ਪ੍ਰਧਾਨ, ਅਮਨਦੀਪ ਨੰਦਨ, ਐਡਵੋਕੇਟ ਸ਼ਿਵ, ਜਤਿੰਦਰ ਸ਼ਰਮਾ ਹਾਜ਼ਰ ਸਨ।