ਹਾਈਵੇਅ ''ਤੇ ਪਲਟਿਆ ਬਜਰੀ ਨਾਲ ਭਰਿਆ ਟਿੱਪਰ, ਲਪੇਟ ''ਚ ਆਇਆ ਸੜਕ ਕਿਨਾਰੇ ਸੁੱਤਾ ਵਿਅਕਤੀ
Wednesday, Jul 09, 2025 - 12:47 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਜਾਜਾ ਬਾਈਪਾਸ ਫਲਾਈਓਵਰ ਪੁਲ ਨੇੜੇ ਹਾਈਵੇਅ 'ਤੇ ਬਜਰੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿਚ ਸੜਕ ਕਿਨਾਰੇ ਡਿਵਾਈਡਰ 'ਤੇ ਸੁੱਤਾ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸਾ ਸਵੇਰੇ 6 .30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਦਸੂਹਾ ਵੱਲੋਂ ਜਲੰਧਰ ਵੱਲ ਜਾ ਰਹੇ ਬਜਰੀ ਨਾਲ ਭਰਿਆ ਟਿੱਪਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ। ਇਸ ਦੌਰਾਨ ਸੜਕ ਕਿਨਾਰੇ ਸੁੱਤਾ ਪਿਆ ਵਿਅਕਤੀ ਸੋਨੂ ਪੁੱਤਰ ਭਜਨ ਸਿੰਘ ਵਾਸੀ ਪਿੰਡ ਬੈਂਚਾਂ ਟਿੱਪਰ ਹੇਠਾਂ ਆ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC ਨੇ ਕੀਤੀ ਅਪੀਲ
ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਤਿਲਕ ਰਾਜ ਰੁਚਿਕਾ ਡਡਵਾਲ ਅਤੇ ਆਂਚਲ ਨੇ ਹਾਈਡਰਾ ਮਸ਼ੀਨ ਮੰਗਵਾ ਕੇ ਗੰਭੀਰ ਜ਼ਖ਼ਮੀ ਸੋਨੂ ਨੂੰ ਬਾਹਰ ਕੱਢ ਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e